PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਸੁਣਨ ਤੋਂ ਨਾਂਹ

ਨਵੀਂ ਦਿੱਲੀ-ਸੁਪਰੀਮ ਕੋਰਟ ਕੋਰਟ ਨੇ 29 ਜਨਵਰੀ ਨੂੰ ਮਹਾਕੁੰਭ ਵਿਚ ਮਚੀ ਭਗਦੜ, ਜਿਸ ਵਿਚ ਘੱਟੋ-ਘੱਟ 30 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਨੂੰ ਭਾਵੇਂ ‘ਮੰਦਭਾਗੀ’  ਦੱਸਿਆ, ਪਰ ਕੋਰਟ ਨੇ ਇਸ ਘਟਨਾ ਦੇ ਹਵਾਲੇ ਨਾਲ ਸ਼ਰਧਾਲੂੂਆਂ ਦੀ ਸੁਰੱਖਿਆ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਅਲਾਹਾਬਾਦ ਹਾਈ ਕੋਰਟ ਦਾ ਦਰ ਖੜਕਾਉਣ ਲਈ ਕਿਹਾ ਹੈ। ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰੰਜੈ ਕੁਮਾਰ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਇਹ ਬਹੁਤ ਮੰਦਭਾਗੀ ਘਟਨਾ ਹੈ, ਜੋ ਚਿੰਤਾ ਵਾਲੀ ਗੱਲ ਹੈ। ਪਰ ਤੁਸੀਂ ਅਲਾਹਾਬਾਦ ਹਾਈ ਕੋਰਟ ਵਿੱਚ ਜਾਓ।’’

Related posts

ਉੱਚ ਅਧਿਕਾਰੀ ਦੀ ਕਾਰ ‘ਚ ਸਰੀਰਕ ਸਬੰਧ ਬਣਾਉਂਦਿਆਂ ਵੀਡੀਓ ਵਾਇਰਲ

On Punjab

Sedition Law : ਸੱਚ ਬੋਲਣਾ ਦੇਸ਼ ਭਗਤੀ ਹੈ, ਦੇਸ਼ਧ੍ਰੋਹ ਨਹੀਂ… ਰਾਹੁਲ ਗਾਂਧੀ ਨੇ ਦੇਸ਼ਧ੍ਰੋਹ ਕਾਨੂੰਨ ‘ਤੇ ਪਾਬੰਦੀ ‘ਤੇ ਸਰਕਾਰ ‘ਤੇ ਨਿਸ਼ਾਨਾ ਸਾਧਿਆ

On Punjab

ਬ੍ਰਿਟੇਨ ਦੇ ਸ਼ਾਹੀ ਜੋੜੇ ਨੇ ਜਾਰੀ ਕੀਤੀ ਪੁੱਤਰ ਦੀ ਪਹਿਲੀ ਤਸਵੀਰ

On Punjab