73.58 F
New York, US
July 21, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਦੇ ਯੂਟਿਊਬਰ ਖ਼ਿਲਾਫ਼ ਅਦਾਲਤ ਹੱਤਕ-ਇੱਜ਼ਤ ਦੀ ਕਾਰਵਾਈ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇਕ ਪੱਤਰਕਾਰ ਅਤੇ ਯੂਟਿਊਬਰ ਅਜੈ ਸ਼ੁਕਲਾ (YouTuber Ajay Shukla) ਵਿਰੁੱਧ ਆਪਣੇ ਚੈਨਲ ‘ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਕੁਝ ਸੁਪਰੀਮ ਕੋਰਟ ਦੇ ਜੱਜਾਂ ਵਿਰੁੱਧ “ਅਪਮਾਨਜਨਕ”, ਮਾਣਹਾਨੀ ਅਤੇ ਹੱਤਕ ਵਾਲੀਆਂ ਟਿੱਪਣੀਆਂ ਲਈ ਆਪਣੇ ਤੌਰ ’ਤੇ ਹੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੈ।

ਬੈਂਚ ਨੇ ਵਰਪ੍ਰੈਡ ਮੀਡੀਆ (Varprad Media) ਦੇ ਮੁੱਖ ਸੰਪਾਦਕ ਸ਼ੁਕਲਾ ਨੂੰ ਵੀ ਨੋਟਿਸ ਜਾਰੀ ਕੀਤਾ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ (Solicitor General Tushar Mehta) ਨੇ ਟਿੱਪਣੀਆਂ ਨੂੰ “ਬਹੁਤ ਗੰਭੀਰ” ਦੱਸਿਆ ਅਤੇ ਇਸ ਮੁੱਦੇ ਦਾ ਖੁਦ ਹੀ ਨੋਟਿਸ ਲੈਣ ਲਈ ਬੈਂਚ ਦਾ ਧੰਨਵਾਦ ਕੀਤਾ।

ਸੀਜੇਆਈ ਨੇ ਕਿਹਾ, “ਇਸ ਤਰ੍ਹਾਂ ਦੇ ਘਿਣਾਉਣੇ ਦੋਸ਼ਾਂ ਦੇ ਵਿਆਪਕ ਤੌਰ ‘ਤੇ ਪ੍ਰਕਾਸ਼ਿਤ ਹੋਣ ਨਾਲ ਨਿਆਂਪਾਲਿਕਾ ਦੀ ਮਹਾਨ ਸੰਸਥਾ ਨੂੰ ਬਦਨਾਮ ਕੀਤੇ ਜਾਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਸੰਵਿਧਾਨ ਬੋਲਣ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਪਰ ਇਹ ਆਜ਼ਾਦੀ ਵਾਜਬ ਪਾਬੰਦੀਆਂ ਦੇ ਅਧੀਨ ਹੈ।… ਕਿਸੇ ਵਿਅਕਤੀ ਨੂੰ ਅਜਿਹੇ ਦੋਸ਼ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜੋ ਇਸ ਅਦਾਲਤ ਦੇ ਜੱਜ ਨੂੰ ਬਦਨਾਮ ਕਰਨ ਵਾਲੇ ਹੋਣ ਅਤੇ ਨਿਆਂਪਾਲਿਕਾ ਦੀ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵੀ ਹੋਣ।”

ਬੈਂਚ ਨੇ ਹੁਕਮ ਦਿੱਤਾ, “ਅਸੀਂ ਰਜਿਸਟਰੀ ਨੂੰ ਅਜੈ ਸ਼ੁਕਲਾ ਵਿਰੁੱਧ ਖੁਦ ਹੀ ਮਾਣਹਾਨੀ ਵਜੋਂ ਕੇਸ ਦਰਜ ਕਰਨ ਦਾ ਨਿਰਦੇਸ਼ ਦਿੰਦੇ ਹਾਂ। ਯੂਟਿਊਬ ਚੈਨਲ ਨੂੰ ਇੱਕ ਧਿਰ ਪ੍ਰਤੀਵਾਦੀ ਬਣਾਇਆ ਜਾਵੇਗਾ। ਅਟਾਰਨੀ ਜਨਰਲ (ਆਰ ਵੈਂਕਟਰਮਣੀ) ਅਤੇ ਸਾਲਿਸਿਟਰ ਜਨਰਲ (ਤੁਸ਼ਾਰ ਮਹਿਤਾ) ਨੂੰ ਅਦਾਲਤ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।”

ਬੈਂਚ ਨੇ ਇੱਕ ਅੰਤਰਿਮ ਹੁਕਮ ਰਾਹੀਂ ਯੂਟਿਊਬ ਚੈਨਲ ਨੂੰ ਇਹ ਵੀਡੀਓ ਫ਼ੌਰੀ ਰੋਕਣ ਅਤੇ ਇਸ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਗ਼ੌਰਤਲਬ ਹੈ ਕਿ ਸ਼ੁਕਲਾ ਨੇ ਹਾਲ ਹੀ ਵਿੱਚ ਸੇਵਾਮੁਕਤ ਜੱਜ ਬੇਲਾ ਐਮ ਤ੍ਰਿਵੇਦੀ ਵਿਰੁੱਧ ਟਿੱਪਣੀਆਂ ਵਾਲੀ ਇੱਕ ਵੀਡੀਓ ਪੋਸਟ ਕੀਤੀ ਹੈ। 

Related posts

ਨਵਾਂ ਇਨਕਮ ਟੈਕਸ ਬਿੱਲ ਅਗਲੇ ਹਫ਼ਤੇ ਸੰਸਦ ’ਚ ਕੀਤਾ ਜਾਵੇਗਾ ਪੇਸ਼

On Punjab

ਪਾਕਿਸਤਾਨ ਵੱਲੋਂ 9 ਨਵੰਬਰ ਨੂੰ ਵੀ ਲਈ ਜਾਵੇਗੀ 20 ਡਾਲਰ ਫੀਸ…

On Punjab

ਬਾਜ਼ਾਰ ‘ਚ ਨਹੀਂ ਹੈ ‘ਮਿਊਕਰਮਾਇਕੋਸਿਸ’ ਲਈ ਜ਼ਰੂਰੀ ਦਵਾਈ, ਪ੍ਰਧਾਨ ਮੰਤਰੀ ਦੇਣ ਧਿਆਨ- ਸੋਨੀਆ ਗਾਂਧੀ ਨੇ ਕੀਤੀ ਅਪੀਲ

On Punjab