PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਸੀਟੀਵੀ ਪ੍ਰੋਜੈਕਟ ਭ੍ਰਿਸ਼ਟਾਚਾਰ ਮਾਮਲਾ: ਦਿੱਲੀ ਏਸੀਬੀ ਵੱਲੋਂ ਸਾਬਕਾ ਮੰਤਰੀ ਸਤੇਂਦਰ ਜੈਨ ਵਿਰੁੱਧ ਕੇਸ ਦਰਜ

ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ 571 ਕਰੋੜ ਰੁਪਏ ਦੇ ਸੀਸੀਟੀਵੀ ਪ੍ਰੋਜੈਕਟ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਾਬਕਾ ਪੀਡਬਲਯੂਡੀ ਮੰਤਰੀ ਅਤੇ ਸੀਨੀਅਰ ਆਪ ਨੇਤਾ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਦੇ ਸੰਯੁਕਤ ਕਮਿਸ਼ਨਰ (ਏਸੀਬੀ) ਮਧੁਰ ਵਰਮਾ ਨੇ ਕਿਹਾ ਕਿ ਸਮਰੱਥ ਅਧਿਕਾਰੀ ਤੋਂ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 17ਏ ਤਹਿਤ ਪਹਿਲਾਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਮੰਗਲਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਸੀ।

ਵਰਮਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਜੈਨ ’ਤੇ ਦਿੱਲੀ ਭਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਵਿੱਚ ਦੇਰੀ ਲਈ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐਲ) ’ਤੇ ਲਗਾਏ ਗਏ 16 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਮਨਮਾਨੇ ਢੰਗ ਨਾਲ ਮੁਆਫ ਕਰਨ ਦਾ ਦੋਸ਼ ਹੈ। ਇਹ ਮੁਆਫੀ ਕਥਿਤ ਤੌਰ ’ਤੇ 7 ਕਰੋੜ ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਦਿੱਤੀ ਗਈ ਸੀ।’’ ਉਨ੍ਹਾਂ ਕਿਹਾ ਕਿ ਕਈ ਸ਼ਿਕਾਇਤਾਂ ਤੋਂ ਪਤਾ ਲੱਗਿਆ ਹੈ ਕਿ ਪ੍ਰੋਜੈਕਟ ਨੂੰ ਘਟੀਆ ਢੰਗ ਨਾਲ ਲਾਗੂ ਕੀਤਾ ਗਿਆ ਸੀ ਅਤੇ ਸੌਂਪਣ ਸਮੇਂ ਕਈ ਕੈਮਰੇ ਬੰਦ (ਗੈਰ-ਕਾਰਜਸ਼ੀਲ) ਪਾਏ ਗਏ ਸਨ।

Related posts

ਲਾਹੌਰ ਹਾਈ ਕੋਰਟ ਸਾਹਮਣੇ ਪੇਸ਼ ਹੋ ਸਕਦੇ ਹਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜ਼ਮਾਨਤ ਪਟੀਸ਼ਨ ‘ਤੇ ਹੋਵੇਗੀ ਸੁਣਵਾਈ

On Punjab

ਦਿਲ ਦਹਿਲਾ ਦੇਣ ਵਾਲੀ ਘਟਨਾ : ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਨਾਈਜੀਰੀਆ ‘ਚ ਮਸਜਿਦ ਦਾ ਇੱਕ ਹਿੱਸਾ ਡਿੱਗਿਆ, ਸੱਤ ਦੀ ਮੌਤ; 23 ਜ਼ਖ਼ਮੀ

On Punjab

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ

On Punjab