59.23 F
New York, US
May 16, 2024
PreetNama
ਸਮਾਜ/Social

ਸੀਤ ਲਹਿਰ ਦੀ ਲਪੇਟ ‘ਚ ਪੂਰਾ ਉੱਤਰ ਭਾਰਤ, ਕੁੱਲੂ-ਮਨਾਲੀ ਤੋਂ ਵੀ ਜ਼ਿਆਦਾ ਠੰਡੇ ਰਹੇ ਸੂਬੇ ਦੇ ਇਹ ਜ਼ਿਲ੍ਹੇ

North India Cold Winter: ਨਵੀਂ ਦਿੱਲੀ: ਉੱਤਰ-ਪੱਛਮੀ ਹਵਾਵਾਂ ਕਾਰਨ ਪੂਰਾ ਉੱਤਰ ਭਾਰਤ ਭਿਆਨਕ ਸੀਤ ਲਹਿਰ ਦੀ ਲਪੇਟ ਵਿੱਚ ਆ ਗਿਆ ਹੈ । ਜਿਸ ਕਾਰਨ ਹੁਣ ਰਾਜਧਾਨੀ ਦਿੱਲੀ ਵਿੱਚ ਸੀਤ ਲਹਿਰ ਨੇ 22 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ । ਮੌਸਮ ਵਿਭਾਗ ਵੱਲੋਂ 30 ਦਸੰਬਰ ਤੋਂ ਤਾਪਮਾਨ ਵਿੱਚ ਕੁਝ ਵਾਧੇ ਦੀ ਉਮੀਦ ਪ੍ਰਗਟਾਈ ਗਈ ਹੈ । ਵੱਧ ਰਹੀ ਧੁੰਦ ਕਾਰਨ ਰੇਲ, ਸੜਕ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ।

ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਵੀ ਸੀਤ ਲਹਿਰ 14 ਦਸੰਬਰ ਤੋਂ ਸ਼ੁਰੂ ਹੋ ਗਈ ਸੀ । ਸੁਬਾਈ ਮੌਸਮ ਵਿਗਿਆਨ ਕੇਂਦਰ ਦਿੱਲੀ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਅਨੁਸਾਰ 29 ਦਸੰਬਰ ਤੱਕ ਤਾਪਮਾਨ ਇਸੇ ਤਰ੍ਹਾਂ ਹੀ ਬਣਿਆ ਰਹੇਗਾ । ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚ ਸਕਦਾ ਹੈ । ਜਿਸ ਤੋਂ ਬਾਅਦ 30 ਦਸੰਬਰ ਤੋਂ ਸਥਿਤੀ ਵਿੱਚ ਕੁਝ ਤਬਦੀਲੀ ਆ ਸਕਦੀ ਹੈ ।

ਪਹਾੜਾਂ ਵਿੱਚ ਲਗਾਤਾਰ ਹੋ ਰਹੀ ਕਾਰਨ ਪੰਜਾਬ ਵਿੱਚ ਵੀ ਠੰਢ ਦਾ ਕਹਿਰ ਜਾਰੀ ਹੈ । ਬੁੱਧਵਾਰ ਨੂੰ ਵੀ ਸੂਬੇ ਵਿੱਚ ਦਿਨ ਦੇ ਸਮੇਂ ਹੱਡ ਕੰਬਾ ਦੇਣ ਵਾਲੀ ਠੰਢ ਰਹੀ । ਧੁੱਪ ਦੀ ਘਾਟ ਅਤੇ ਬਰਫ਼ੀਲੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਕੇ 8 ਡਿਗਰੀ ਤੱਕ ਆ ਪਹੁੰਚਿਆ ਹੈ ।

ਹਾਲਾਂਕਿ ਰਾਤ ਦਾ ਤਾਪਮਾਨ ਹਾਲੇ ਵੀ ਆਮ ਤੋਂ ਜ਼ਿਆਦਾ ਰਿਕਾਰਡ ਕੀਤਾ ਜਾ ਰਿਹਾ ਹੈ । ਇਸ ਸਬੰਧੀ ਪੀਏਯੂ ਮੌਸਮ ਵਿਭਾਗ ਵੱਲੋਂ ਲੁਧਿਆਣਾ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 8.6 ਡਿਗਰੀ ਅਤੇ ਘੱਟ ਤੋਂ ਘੱਟ 5.6 ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਆਮ ਤਾਪਮਾਨ ਤੋਂ 12 ਸੈਲਸੀਅਸ ਘੱਟ ਸੀ ।

ਉੱਥੇ ਹੀ ਦੂਜੇ ਪਾਸੇ ਇੰਡੀਆ ਮੈਟਰੋਲੌਜੀਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ ਬਠਿੰਡਾ ਅਤੇ ਕਪੂਰਥਲਾ ਵਿੱਚ ਵੱਧ ਤੋਂ ਵੱਧ ਤਾਪਮਾਨ ਹੇਠਾਂ ਆ ਕੇ 8.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਜੇਕਰ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਤੋਂ 12 ਡਿਗਰੀ ਘੱਟ ਸੀ, ਜਦਕਿ ਘੱਟੋ ਘੱਟ ਤਾਪਮਾਨ ਆਮ ਵਾਂਗ ਰਿਹਾ ।

Related posts

ਕੱਖਾਂ ਵਿੱਚੋਂ ਰੁੱਲਦੇ

Pritpal Kaur

Big Accident : ਨਾਸਿਕ ਦੀ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਵੱਡਾ ਹਾਦਸਾ, ਇਕ ਦੀ ਮੌਤ, 14 ਜ਼ਖ਼ਮੀ

On Punjab

Bhagwant Mann’s visit to Berlin : CM ਮਾਨ ਨੇ ਬਰਲਿਨ ‘ਚ ਵਰਬੀਓ ਗਰੁੱਪ ਦੇ CEO ਨਾਲ ਕੀਤੀ ਮੁਲਾਕਾਤ ; ਸੂਬੇ ‘ਚ ਨਿਵੇਸ਼ ਦਾ ਦਿੱਤਾ ਸੱਦਾ

On Punjab