ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਆਰਮਜ਼ ਐਕਟ ਤਹਿਤ ਦਰਜ ਐਫਆਈਆਰ ‘ਚ ਅਗਲੇਰੀ ਜਾਂਚ ਲਈ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਵੱਲੋਂ ਐਸਐਸਪੀ ਸੰਗਰੂਰ ਡਾ. ਸੰਦੀਪ ਗਰਗ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT)ਬਣਾ ਦਿੱਤੀ ਗਈ ਹੈ।ਮੂਸੇਵਾਲਾ ਤੇ ਇੱਕ ਸਰਕਾਰੀ ਏਕੇ 47 ਨਾਲ ਸ਼ੂਟਿੰਗ ਰੇਂਜ ਵਿੱਚ ਗੋਲੀਆਂ ਚਲਾਉਣ ਦੇ ਦੋਸ਼ ਹਨ।ਔਲਖ ਵਲੋਂ ਬਣਾਈ ਗਈ ਐਸਆਈਟੀ ‘ਚ ਐਸਪੀ ਡੀ ਬਰਨਾਲਾ ਸੁਖਦੇਵ ਸਿੰਘ ਵਿਰਕ, ਡੀਐਸਪੀ ਡੀ ਬਰਨਾਲਾ ਹਰਮਿੰਦਰ ਦਿਓਲ ਤੇ ਧਨੌਲਾ ਦੇ ਐੱਸਐੱਚਓ ਕੁਲਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਫਰਾਰ ਚੱਲ ਰਿਹਾ ਹੈ।