32.18 F
New York, US
January 22, 2026
PreetNama
ਰਾਜਨੀਤੀ/Politics

ਸਿੱਧੂ ਨੇ ਮੁੜ ਟਵੀਟ ਕਰ ਕੇ ਚੜ੍ਹਾਇਆ ਪੰਜਾਬ ਦਾ ਸਿਆਸੀ ਪਾਰਾ, ਭਗਵੰਤ ਮਾਨ ਦੇ ਇਸ ਸਵਾਲ ਦਾ ਦਿੱਤਾ ਜਵਾਬ

ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਮੰਗਲਵਾਰ ਨੂੰ ਮੁੜ ਕੀਤੇ ਗਏ ਟਵੀਟ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਨੇੜੇ ਪਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਹਾਈ ਕਮਾਨ ਤਕ ਪਹੁੰਚ ਤੋਂ ਬਾਅਦ ਵੀ ਨਤੀਜਾ ਸਿਫ਼ਰ ਰਿਹਾ। ਅੱਜ ਕੀਤੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਾਡੀ ਵਿਰੋਧੀ ਪਾਰਟੀ AAP ਨੇ ਹਮੇਸ਼ਾ ਪੰਜਾਬ ਲਈ ਮੇਰੇ ਵਿਜ਼ਨ ਤੇ ਕੰਮ ਨੂੰ ਪਛਾਣਿਆ ਹੈ। 2017 ਤੋਂ ਪਹਿਲਾਂ ਦੀ ਗੱਲ ਹੋਵੇ (ਬੇਅਦਬੀ, ਡਰੱਗਜ਼, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਸਬੰਧੀ ਪੰਜਾਬ ਦਾ ਖ਼ਿਆਲ ਰੱਖਣਾ) ਜਾਂ ਅੱਜ ਜਿਵੇਂ ਦਾ ਮੈਂ ਪੰਜਾਬ ਮਾਡਲ ਪੇਸ਼ ਕਰਦਾ ਹਾਂ, ਲੋਕ ਜਾਣਦੇ ਹਨ ਕਿ ਅਸਲ ਵਿਚ ਪੰਜਾਬ ਲਈ ਕੌਣ ਲੜ ਰਿਹਾ ਹੈ।’ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਤਾਰੀਫ ਕੀਤੀ। ਸਿੱਧੂ ਨੇ ਇਹ ਪੋਸਟ ਭਗਵੰਤ ਮਾਨ ਦੇ ਉਸ ਸਵਾਲ ‘ਤੇ ਕੀਤੀ ਸੀ ਜਿਸ ਵਿਚ ਭਗਵੰਤ ਮਾਨ ਨੇ ਪੁੱਛਿਆ ਸੀ ਕਿ ਥਰਮਲ ਪਲਾਂਟ ਵੱਲੋਂ ਕਾਂਗਰਸ ਨੂੰ ਦਾਨ ਦਿੱਤੇ ਜਾਣ ਦੇ ਮੁੱਦੇ ‘ਤੇ ਚੁੱਪ ਕਿਉਂ ਹਨ।

ਇਸ ਵੀ ਖ਼ਬਰ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਛੁੱਟੀ ਤੈਅ ਹੈ ਤੇ ਪਾਰਟੀ ਹਾਈ ਕਮਾਨ ਪੰਜਾਬ ‘ਚ ਵੱਡਾ ਫੇਰਬਦਲ ਕਰਨ ਦੀ ਤਿਆਰੀ ‘ਚ ਹੈ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਐਡਜਸਟ ਕੀਤਾ ਜਾਵੇਗਾ। ਇਸੇ ਦੌਰਾਨ ਸਿੱਧੂ ਵੱਲੋਂ ਕੀਤੇ ਟਵੀਟ ਨੇ ਮੁੜ ਦੁਚਿੱਤੀ ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ।

 

Related posts

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

On Punjab

ਵਿਧਾਨ ਸਭਾ ‘ਚ ਹੰਗਾਮੇ ‘ਤੇ ਭਗਵੰਤ ਮਾਨ ਕਾਂਗਰਸ ‘ਤੇ ਹੋਏ ਹਮਲਾਵਰ, ਕਿਹਾ- ਸਦਨ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ

On Punjab

ਰੁਦਰਪ੍ਰਯਾਗ ਦੇ ਬਸੁਕੇਦਾਰ ਤੇ ਚਮੋਲੀ ਦੇ ਦੇਵਾਲ ਖੇਤਰ ਵਿਚ ਬੱਦਲ ਫਟੇ

On Punjab