41.41 F
New York, US
March 13, 2026
PreetNama
ਖਬਰਾਂ/News

ਸਿੱਖਿਆ ਮੰਤਰੀ ਪੰਜਾਬ ਨੇ 5 ਅਧਿਆਪਕ ਜਥੇਬੰਦੀ ਆਗੂ ਕੀਤੇ ਟਰਮੀਨੇਟ

ਪਟਿਆਲਾ : ਪਟਿਆਲਾ ਵਿਖੇ ਅਧਿਆਪਕ ਸਾਂਝਾ ਮੋਰਚਾ ਵਲੋਂ ਲਗਾਏ 56 ਦਿਨ ਪੱਕੇ ਮੋਰਚੇ ’ਚ ਸ਼ਾਮਿਲ ਅਧਿਆਪਕ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਵਲੋਂ 5 ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤਹਿਤ ਵਿਭਾਗ ਵਲੋਂ ਐੱਸਐੱਸਏ ਰਮਸਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਸੂਬਾ ਆਗੂ ਭਰਤ ਕੁਮਾਰ, ਹਰਵਿੰਦਰ ਰਖੜਾ, ਦੀਦਾਰ ਸਿੰਘ ਮੁੱਦਕੀ ਅਤੇ ਹਰਜੀਤ ਸਿੰਘ ਜੀਦਾ ਨੂੰ ਟਰਮੀਨੇਟ ਕੀਤਾ ਗਿਆ ਹੈ।

ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਉਕਤ ਅਧਿਆਪਕਾਂ ਵਲੋਂ ਜ਼ਰੂਰੀ ਕੰੰਮ ਲਈ ਛੁੱਟੀ ਪ੍ਰਵਾਨ ਕਰਵਾ ਕੇ ਧਰਨੇ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਉਕਤ ਅਧਿਆਪਕਾਂ ’ਤੇ ਸਿੱਖਿਆ ਵਿਭਾਗ ਨੇ ਕਾਰਵਾਈ ਕਰਦੇ ਹੋਏ ਟਰਮੀਨੇਟ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਉਕਤ ਅਧਿਆਪਕਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਸਿੱਖਿਆ ਵਿਭਾਗ ਡਾਇਰੈਕਟਰ ਵਲੋਂ ਅਖ਼ਬਾਰ ਵਿਚ ਇਸ਼ਤਿਹਾਰ ਰਾਹੀਂ ਕਾਰਨ ਦੱਸੋ ਨੋਟਿਸ ਦੇ ਕੇ ਪੱਖ ਰੱਖਣ ਲਈ ਕਿਹਾ ਗਿਆ ਸੀ। ਇਸ ਸਬੰਧੀ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਵਲੋਂ ਕੋਈ ਜਵਾਬ ਨਾ ਦੇਣ ’ਤੇ ਉਕਤ ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ।

Related posts

ਬੈਡਮਿੰਟਨ: ਲਕਸ਼ੈ ਸੇਨ ਅਤੇ ਸਾਤਵਿਕ-ਚਿਰਾਗ ਇੰਡੋਨੇਸ਼ੀਆ ਓਪਨ ’ਚੋਂ ਬਾਹਰ

On Punjab

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab