PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸਿੰਧੂ ਉਦੈਪੁਰ ’ਚ ਵੈਂਕਟ ਦੱਤਾ ਸਾਈ ਨਾਲ ਵਿਆਹ ਦੇ ਬੰਧਨ ’ਚ ਬੱਝੀ

ਉਦੈਪੁਰ-ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਉਦਯੋਗਪਤੀ ਵੈਂਕਟ ਦੱਤਾ ਸਾਈ ਨਾਲ ਇੱਥੇ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਸਾਈ ਪੋਜ਼ੀਡੈਕਸ਼ ਟੈਕਨਾਲੋਜੀਜ਼ ਦਾ ਕਾਰਜਕਾਰੀ ਨਿਰਦੇਸ਼ਕ ਹੈ। ਬੀਤੇ ਦਿਨ ਵਿਆਹ ਸਮਾਗਮ ਵਿੱਚ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ। ਹੈਦਰਾਬਾਦ ਦੀ 29 ਸਾਲਾ ਬੈਡਮਿੰਟਨ ਖਿਡਾਰਨ ਸਿੰਧੂ ਨੇ ਰੀਓ ਓਲੰਪਿਕ 2016 ਵਿੱਚ ਕਾਂਸੇ ਜਦਕਿ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ‘ਐਕਸ’ ’ਤੇ ਸਿੰਧੂ ਦੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕੀਤੀ। ਸ਼ੇਖਾਵਤ ਨੇ ਟਵੀਟ ਕੀਤਾ, ‘ਕੱਲ੍ਹ ਸ਼ਾਮ ਨੂੰ ਉਦੈਪੁਰ ਵਿੱਚ ਬੈਡਮਿੰਟਨ ਚੈਂਪੀਅਨ ਓਲੰਪੀਅਨ ਪੀਵੀ ਸਿੰਧੂ ਅਤੇ ਵੈਂਕਟ ਦੱਤਾ ਸਾਈਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਹੋਈ। ਜੋੜੇ ਨੂੰ ਉਨ੍ਹਾਂ ਦੀ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ।’ ਸਮਾਗਮ ਦੀ ਸ਼ੁਰੂਆਤ 20 ਦਸੰਬਰ ਨੂੰ ਸੰਗੀਤਕ ਸਮਾਗਮ ਨਾਲ ਹੋਈ ਸੀ। ਇਸ ਤੋਂ ਬਾਅਦ 21 ਦਸੰਬਰ ਨੂੰ ਹਲਦੀ, ਪੇਲੀਕੁਥਰੂ, ਮਹਿੰਦੀ ਅਤੇ ਹੋਰ ਰਸਮਾਂ ਕੀਤੀਆਂ ਗਈਆਂ। ਜੋੜੇ ਨੇ ਵਿਆਹ ਦੀ ਰਿਸੈਪਸ਼ਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਦੇਸ਼ ਦੀਆਂ ਹੋਰ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੰਧੂ ਨੇ ਬੀਤੇ ਦਿਨੀਂ ਲਖਨਊ ਵਿੱਚ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਸਮੇਤ ਕੁੱਲ ਪੰਜ ਤਗਮੇ ਅਤੇ ਦੋ ਓਲੰਪਿਕ ਤਗਮੇ ਜਿੱਤ ਚੁੱਕੀ ਹੈ। ਹਾਲਾਂਕਿ ਪੈਰਿਸ ਓਲੰਪਿਕ ਉਸ ਲਈ ਨਿਰਾਸ਼ਾਜਨਕ ਰਿਹਾ ਸੀ। ਇਸ ਵਿੱਚ ਉਹ ਰਾਊਂਡ ਆਫ-16 ਵਿੱਚ ਹੀ ਹਾਰ ਕੇ ਬਾਹਰ ਹੋ ਗਈ ਸੀ।

Related posts

ਗੱਟੀ ਰਾਜੋ ਕੇ ਸਕੂਲ ‘ਚ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਆਯੋਜਿਤ

Pritpal Kaur

ਪਾਕਿਸਤਾਨ ਨੂੰ ਹਮਾਇਤ…ਅਮਰੀਕਾ ਦਾ ਮੂੰਹ ਬੰਦ ਕਰਨ ਲਈ ਭਾਰਤੀ ਫੌਜ ਵੱਲੋਂ ‘1971 ਦੇ ਅਖ਼ਬਾਰ ਦਾ ਮਜ਼ਮੂਨ’ ਪੋਸਟ

On Punjab

ਕੋਰੀਆ ਪ੍ਰਇਦੀਪ ‘ਚ ਤਣਾਅ ਨਾਲ ਅਮਰੀਕੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਨੂੰ ਝਟਕਾ

On Punjab