PreetNama
ਖਾਸ-ਖਬਰਾਂ/Important News

ਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨ

ਨਵੀਂ ਦਿੱਲੀਪੂਰਬੀ ਦਿੱਲੀ ਦੇ ਕੜਕੜਡੂਮਾ ਇਲਾਕੇ ‘ਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸ ਇਮਾਰਤ ‘ਚ ਸਿਹਤ ਸੇਵਾ ਵਿਭਾਗ ਦਾ ਦਫਤਰ ਹੈ। ਦਿੱਲੀ ਅੱਗ ਬਝਾਊ ਸੇਵਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਅੱਗ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਦਪਹਿਰ ਇੱਕ ਵੱਜਕੇ 50 ਮਿੰਟ ‘ਤੇ ਅੱਗ ਲੱਗਣ ਦੀ ਸੂਚਨਾ ਫੋਨ ‘ਤੇ ਮਿਲੀ। ਇਸ ਤੋਂ ਬਾਅਦ ਮੌਕੇ ‘ਤੇ ਅੱਗ ਬੁਝਾਊ ਵਿਭਾਗ ਦੀਆਂ 2ਗੱਡੀਆਂ ਨੂੰ ਭੇਜਿਆ ਗਿਆ।ਮੁੱਖ ਅਧਿਕਾਰੀ ਅਤੁਲ ਗਰਗ ਨੇ ਕਿਹਾ, “ਅੱਗ ਬੁਝਾਉਣ ਦੇ ਕੰਮ ‘ਚ 60 ਤੋਂ ਜ਼ਿਆਦਾ ਕਰਮੀ ਲੱਗੇ। ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।” ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਵੀ ਕੁਝ ਨਹੀਂ ਪਤਾ ਲੱਗ ਸੱਕਿਆ।

Related posts

ਦੱਖਣੀ ਅਫ਼ਰੀਕੀ ਸੰਸਦੀ ਕੌਂਸਲ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

On Punjab

ਅਮਰੀਕਾ ‘ਚ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਮਗਰੋਂ ਕਤਲ

On Punjab

ਰਿਕਾਰਡ ਤੋੜ ਗਰਮੀ : ਪੱਛਮੀ ਕੈਨੇਡਾ ‘ਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ, ਸਕੂਲ-ਕਾਲਜ ਬੰਦ; 100 Fahrenheit ਦੇ ਉੱਪਰ ਪਹੁੰਚਿਆ ਤਾਪਮਾਨ

On Punjab