PreetNama
ਫਿਲਮ-ਸੰਸਾਰ/Filmy

ਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾ

ਵਾਸ਼ਿੰਗਟਨ (ਏਜੰਸੀ) : ਵਿਸ਼ਵ ਪੱਧਰ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ, ਪਰ ਉਹ ਭਾਰਤ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ। ਨਾਲ ਹੀ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਤੀ ਤੇ ਗਾਇਕ ਨਿਕ ਜੋਨਸ (26) ਅਮਰੀਕਾ ਦੇ ਰਾਸ਼ਟਰਪਤੀ ਬਣਨ।

‘ਦਿ ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ, ਪ੍ਰਿਅੰਕਾ ਨੇ ਕਿਹਾ, ‘… ਪਰ ਮੈਂ ਜਾਣਦੀ ਹਾਂ ਕਿ ਅਸੀਂ ਅਸਲ ‘ਚ ਬਦਲਾਅ ਲਿਆਉਣਾ ਚਾਹੁੰਦੇ ਹਾਂ। ਕਦੇ ਨਹੀਂ ਕਹਿਣਾ ਚਾਹੀਦਾ, ਕਦੇ ਨਹੀਂ।’ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਦੀ ਜ਼ਿੰਦਗੀ ‘ਚ ਸਿਆਸਤ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਮਨੁੱਖਤਾ ਲਈ ਕੰਮ ਕਰਨਾ ਪਸੰਦ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਕਿ ਨਿਕ ਵ੍ਹਾਈਟ ਹਾਊਸ ‘ਚ ਰਹਿਣ ਲਈ ਆਪਣੀ ਰਾਕਸਟਾਰ ਦੀ ਜ਼ਿੰਦਗੀ ਗੁਆ ਸਕਦੇ ਹਨ ਤੇ ਅਜਿਹਾ ਇਕ ਮਹਾਨ ਨੇਤਾ ਬਣਨ ਲਈ ਹੋਵੇਗਾ। ਯਾਦ ਰਹੇ ਕਿ 2017 ‘ਚ ਫੋਰਬਸ ਮੈਗਜ਼ੀਨ ਨੇ ਪ੍ਰਿਅੰਕਾ ਚੋਪੜਾ ਨੂੰ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਅੌਰਤਾਂ ‘ਚ ਸ਼ਾਮਲ ਕੀਤਾ ਸੀ। ਉਹ ਯੂਨੀਸੈਫ ਦੀ ਸਦਭਾਵਨਾ ਦੂਤ ਵੀ ਹੈ ਤੇ ਮਹਿਲਾ ਸਿੱਖਿਆ ਤੇ ਮਹਿਲਾ ਅਧਿਕਾਰਾਂ ਨੂੰ ਬੜ੍ਹਾਵਾ ਦੇਣ ਲਈ ਕੰਮ ਕਰਦੀ ਰਹਿੰਦੀ ਹੈ।

Related posts

ਲਤਾ ਮੰਗੇਸ਼ਕਰ ਨੂੰ ਨਹੀਂ ਮਿਲੀ ਹਸਪਤਾਲ ਤੋਂ ਛੁੱਟੀ,ਭੈਣ ਉਸ਼ਾ ਨੇ ਕੀਤਾ ਖੁਲਾਸਾ

On Punjab

ਕਸ਼ਮੀਰ ਬਾਰਡਰ ’ਤੇ ਬੀਐੱਸਐੱਫ ਜਵਾਨਾਂ ’ਚ ਅਕਸ਼ੈ ਕੁਮਾਰ, ਕਿਸੇ ਨਾਲ ਲੜਾਇਆ ਪੰਜਾ ਤੇ ਕਿਸੇ ਨਾਲ ਕੀਤਾ ਡਾਂਸ

On Punjab

Sonam Kapoor Baby Photo : ਸੋਨਮ ਕਪੂਰ ਦੇ ਬੇਟੇ ਦੀ ਪਹਿਲੀ ਤਸਵੀਰ ਹੋਈ ਵਾਇਰਲ, ਮਾਸੀ ਰੀਆ ਕਪੂਰ ਨੇ ਦਿਖਾਈ ਭਾਣਜੇ ਦੀ ਝਲਕ

On Punjab