66.6 F
New York, US
June 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿਆਸਤ ‘ਚ ਜਾਣ ਦੀਆਂ ਚਰਚਾਵਾਂ ‘ਤੇ ਲੱਗੀ ਰੋਕ: ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਦੱਸੀ ਅਸਲੀਅਤ

ਚੰਡੀਗੜ੍ਹ- ਅਖ਼ਬਾਰ ਵਿੱਚ ਸਮਾਜਿਕ ਸੰਸਥਾ ‘ਜਾਗੋ ਪੰਜਾਬ ਮੰਚ’ ਵੱਲੋਂ ਦਿੱਤੇ ਗਏ ਇੱਕ ਪੂਰੇ ਪੰਨੇ ਦੇ ਇਸ਼ਤਿਹਾਰ ਵਿੱਚ ਦਿਲਜੀਤ ਦੋਸਾਂਝ ਨੂੰ ਨੂੰ ਸਿਆਸਤ ਵਿੱਚ ਆਉਣ ਲਈ ਇੱਕ ਜਨਤਕ ਅਪੀਲ ਜਾਰੀ ਕੀਤੀ ਗਈ। ਜਿਸ ਤੋਂ ਬਾਅਦ ਦਿਲਜੀਤ ਦੇ ਸਿਆਸਤ ਵਿੱਚ ਆਉਣ ਸਬੰਧੀ ਵੱਖ ਵੱਖ ਕਿਆਸ ਲਾਏ ਜਾ ਰਹੇ ਸਨ। ਪਰ ਹੁਣ ਦਿਲਜੀਤ ਦੋਸਾਂਝ ਨੇ ਖ਼ੁਦ ਟਵੀਟ ਕਰਕੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ।

Diljit Dosanjhਨੂੰ ਕਿਉਂ ਕਰਨਾ ਪਿਆ ਟਵੀਟ?

ਦਿਲਜੀਤ ਦੋਸਾਂਝ ਵੱਲੋਂ ਇਹ ਸਪੱਸ਼ਟੀਕਰਨ ਇੱਕ ਸਮਾਜਿਕ ਸੰਸਥਾ ‘ਜਾਗੋ ਪੰਜਾਬ ਮੰਚ’ ਵੱਲੋਂ ਦਿੱਤੇ ਗਏ ਇੱਕ ਪੂਰੇ ਪੰਨੇ ਦੇ ਇਸ਼ਤਿਹਾਰ ਤੋਂ ਬਾਅਦ ਆਇਆ ਹੈ। ਇਹ ਮੰਚ ਜਿਸ ਵਿੱਚ ਸੇਵਾਮੁਕਤ ਫੌਜੀ ਅਤੇ ਸਿਵਲ ਸੁਸਾਇਟੀ ਦੇ ਕਾਰਕੁਨ ਸ਼ਾਮਲ ਹਨ, ਨੇ ਦਿਲਜੀਤ ਨੂੰ ਜਨਤਕ ਤੌਰ ‘ਤੇ ਅਪੀਲ ਕੀਤੀ ਸੀ ਕਿ ਉਹ ਰਾਜਨੀਤਿਕ ਮੈਦਾਨ ਵਿੱਚ ਉਤਰਨ ਅਤੇ ਪੰਜਾਬ ਦੀ ਅਗਵਾਈ ਕਰਨ। ਮੰਚ ਦਾ ਮੰਨਣਾ ਹੈ ਕਿ ਪੰਜਾਬ ਨੂੰ ਇਸ ਵੇਲੇ ਅਜਿਹੇ ਆਗੂ ਦੀ ਲੋੜ ਹੈ ਜੋ ਮੌਜੂਦਾ ‘ਸੱਤਾ ਦੀ ਭੁੱਖੀ’ ਲੀਡਰਸ਼ਿਪ ਨਾਲੋਂ ਵੱਖਰਾ ਹੋਵੇ।

Diljit Dosanjh ਨੇ ਟਵੀਟ ਵਿੱਚ ਕੀ ਕਿਹਾ?

‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਇਸ ਖ਼ਬਰ ਅਤੇ ਜਨਤਕ ਅਪੀਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿਲਜੀਤ ਨੇ ਟਵਿੱਟਰ (X) ‘ਤੇ ਲਿਖਿਆ, “ਕਦੇ ਵੀ ਨਹੀਂ… ਮੇਰਾ ਕੰਮ ਮਨੋਰੰਜਨ ਕਰਨਾ ਹੈ। ਮੈਂ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ।” ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਸਿਰਫ਼ ਇੱਕ ਕਲਾਕਾਰ ਵਜੋਂ ਹੀ ਰਹਿਣਾ ਚਾਹੁੰਦੇ ਹਨ।

ਕਿਉਂ ਉੱਠੇ ਸਿਆਸਤ ਵਿੱਚ ਆਉਣ ਦੇ ਸਵਾਲ?

Diljit Dosanjh ਦੀ ਗੈਰ-ਸਿਆਸੀ ਅਤੇ ਨਿਰਪੱਖ ਦਿੱਖ ਕਾਰਨ ਲੋਕ ਉਨ੍ਹਾਂ ਨੂੰ ਇੱਕ ਉਮੀਦ ਵਜੋਂ ਦੇਖ ਰਹੇ ਸਨ। 2020-21 ਦੇ ਕਿਸਾਨ ਅੰਦੋਲਨ ਦੌਰਾਨ ਦਿਲਜੀਤ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ, ਹਾਲਾਂਕਿ ਉਨ੍ਹਾਂ ਨੇ ਉਦੋਂ ਵੀ ਸਾਫ਼ ਕੀਤਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ ਹਨ। ਪਿਛਲੇ ਸਾਲ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਨਾਲ ਉਨ੍ਹਾਂ ਦੀ ਸਿਆਸੀ ਸਰਗਰਮੀ ਬਾਰੇ ਚਰਚਾ ਛਿੜੀ ਸੀ।

ਵਿਦੇਸ਼ੀ ਕੰਸਰਟ ਅਤੇ ਵਿਵਾਦ- ਹਾਲ ਹੀ ਵਿੱਚ ਕੈਨੇਡਾ ਵਿੱਚ ਹੋਏ ਕੰਸਰਟਾਂ ਦੌਰਾਨ ਉਨ੍ਹਾਂ ਨੇ ਖਾਲਿਸਤਾਨੀ ਝੰਡਿਆਂ ਅਤੇ ਵੱਖਵਾਦੀ ਰਾਜਨੀਤੀ ਤੋਂ ਦੂਰੀ ਬਣਾਈ, ਜਿਸ ਕਾਰਨ ਉਨ੍ਹਾਂ ਨੂੰ ਦੋਵਾਂ ਪਾਸਿਆਂ (ਭਾਰਤ ਅਤੇ ਵਿਦੇਸ਼ੀ ਵੱਖਵਾਦੀਆਂ) ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਦਿਲਜੀਤ ਨੇ ਕਿਹਾ ਸੀ ਕਿ ਭਾਰਤ ਵਿੱਚ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਜਾਂਦਾ ਹੈ ਅਤੇ ਬਾਹਰਲੇ ਦੇਸ਼ਾਂ ਵਿੱਚ ‘ਇੰਡੀਆ ਵਾਲਾ’ ਕਹਿ ਕੇ ਗਾਲਾਂ ਕੱਢੀਆਂ ਜਾਂਦੀਆਂ ਹਨ। ਭਾਵੇਂ ‘ਜਾਗੋ ਪੰਜਾਬ ਮੰਚ’ ਵਰਗੀਆਂ ਸੰਸਥਾਵਾਂ ਉਨ੍ਹਾਂ ਨੂੰ ਪੰਜਾਬ ਦੇ ਨਸ਼ਿਆਂ ਅਤੇ ਆਰਥਿਕ ਮੰਦਹਾਲੀ ਦੇ ਹੱਲ ਵਜੋਂ ਦੇਖ ਰਹੀਆਂ ਸਨ, ਪਰ ਦਿਲਜੀਤ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਉਹ ਸਿਆਸੀ ਆਗੂ ਬਣਨ ਦੀ ਬਜਾਏ ਆਪਣੀ ‘ਪੰਜਾਬੀ ਵਿਚਾਰਧਾਰਾ’ ਅਤੇ ਮਨੋਰੰਜਨ ਦੇ ਖੇਤਰ ਰਾਹੀਂ ਹੀ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ।

Related posts

ਰਾਸ਼ਟਰਪਤੀ ਭਵਨ ’ਚ ਹੁਣ ਬਦਲਵੇਂ ਢੰਗ ਨਾਲ ਹੋਵੇਗੀ ਚੇਂਜ ਆਫ ਗਾਰਡ ਸੈਰੇਮਨੀ

On Punjab

ਪਾਕਿ ਦਹਿਸ਼ਤਗਰਦਾਂ ਦਾ ਸਮਰਥਨ ਕਰ ਰਹੀ ਹੈ ਕਾਂਗਰਸ: ਮੋਦੀ

On Punjab

ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਮਨਾਇਆ ਜਸ਼ਨ

On Punjab