PreetNama
ਰਾਜਨੀਤੀ/Politics

ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਰੂਪਨਗਰ ‘ਚ ਵੰਡੇ ਗਰਾਂਟਾਂ ਦੇ ਗੱਫੇ, ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਕਮੇਟੀ ਕਰੇਗੀ ਰਿਕਾਰਡ ਦੀ ਜਾਂਚ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੰਡੀ ਗਈ ਗਰਾਂਟ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਦਿੱਤੀਆਂ ਗਰਾਂਟਾਂ ਦੇ ਰਿਕਾਰਡ ਦੀ ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਕਮੇਟੀ ਦੀ ਅਗਵਾਈ ਪੰਜਾਬ ਦੇ ਮੁੱਖ ਆਰਥਿਕ ਅੰਕੜਾ ਸਲਾਹਕਾਰ ਕਰ ਰਹੇ ਹਨ।

ਸੂਤਰਾਂ ਅਨੁਸਾਰ ਇਹ ਟੀਮ ਪਿਛਲੇ ਦਸ ਦਿਨਾਂ ਤੋਂ ਸ੍ਰੀ ਚਮਕੌਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਦੇ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਅਤੇ ਬੀਡੀਪੀਓ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਟੀਮ ਨੇ ਕੁਝ ਰਿਕਾਰਡ ਵੀ ਆਪਣੇ ਕਬਜ਼ੇ ‘ਚ ਲਏ ਹਨ। ਜ਼ਿਕਰਯੋਗ ਹੈ ਕਿ ਇਹ ਗ੍ਰਾਂਟ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੰਡੀ ਗਈ ਸੀ। ਸੂਤਰਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਨੂੰ 2021 ਵਿੱਚ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 142 ਕਰੋੜ ਰੁਪਏ ਮਿਲੇ ਸਨ। ਇਸ ਵਿੱਚੋਂ ਇਕੱਲੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 60 ਫੀਸਦੀ ਗਰਾਂਟ ਜਾਰੀ ਕੀਤੀ ਗਈ। ਬਾਕੀ ਦੀ ਗਰਾਂਟ ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਹਲਕਾ ਵਾਸੀਆਂ ਵਿੱਚ ਵੰਡੀ ਗਈ ਪਰ ਰੂਪਨਗਰ ਨੂੰ ਮਾਮੂਲੀ ਗਰਾਂਟ ਹੀ ਮਿਲੀ।

ਸੂਤਰ ਦੱਸਦੇ ਹਨ ਕਿ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜਿਸ ਕੰਮ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ, ਉਸੇ ਕੰਮ ’ਤੇ ਹੀ ਖਰਚ ਕੀਤੀ ਗਈ ਜਾਂ ਫਿਰ ਕਿਸੇ ਹੋਰ ਕੰਮ ’ਤੇ ਖਰਚ ਕੀਤੀ ਗਈ। ਜਾਂਚ ਟੀਮ ਜ਼ਮੀਨੀ ਪੱਧਰ ‘ਤੇ ਜਾ ਰਹੀ ਹੈ ਕਿ ਇਸ ਗਰਾਂਟ ਨਾਲ ਕਿਹੜੇ-ਕਿਹੜੇ ਕੰਮ ਹੋਏ।

Related posts

ਮੌਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਭਖਵੇਂ ਮੁੱਦਿਆਂ ‘ਤੇ ਸਟੈਂਡ ਸਪਸ਼ਟ ਕਰੇ ਅਕਾਲੀ ਦਲ: ‘ਆਪ’

On Punjab

ਆਈਟੀ ਸ਼ੇਅਰਾਂ ਵਿਚ ਮੰਦੀ ਕਰਕੇ ਸ਼ੇਅਰ ਮਾਰਕੀਟ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੀ

On Punjab

ਅਰਬ ਸਾਗਰ ’ਚ ਸਰਵੇਖਣ ਲਈ ਪੁੱਜੇ ਦੋ ਚੀਨੀ ਬੇੜੇ

On Punjab