25.57 F
New York, US
December 16, 2025
PreetNama
ਰਾਜਨੀਤੀ/Politics

ਸਾਬਕਾ ਮੰਤਰੀ ਤੇ ਭਾਜਪਾ ਆਗੂ ਜੈਪਾਲ ਸਿੰਘ ਗੁੱਜਰ ਦਾ ਨੋਇਡਾ ਦੇ ਮੈਟਰੋ ਹਸਪਤਾਲ ‘ਚ ਦੇਹਾਂਤ, ਦੋ ਦਿਨ ਪਹਿਲਾਂ ਹੋਏ ਸਨ ਇਨਫੈਕਟਿਡ

ਸਾਬਕਾ ਮੰਤਰੀ ਤੇ ਭਾਜਪਾ ਆਗੂ ਜੈਪਾਲ ਸਿੰਘ ਗੁੱਜਰ ਦਾ ਨੋਇਡਾ ਦੇ ਮੈਟਰੋ ਹਸਪਤਾਲ ‘ਚ ਦੇਹਾਂਤ ਹੋ ਗਿਆ। ਨੋਇਡਾ ਦੇ ਮੈਟਰੋ ਹਸਪਤਾਲ ‘ਚ ਇਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਯਾਨੀ ਚਾਰ ਮਈ ਨੂੰ ਇਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਨੋਇਡਾ ਦੇ ਮੈਟਰੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦਾ ਇਲ਼ਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਤਬੀਅਤ ਵਿਗੜਨ ਕਾਰਨ ਇਨ੍ਹਾਂ ਦਾ ਦੇਹਾਂਤ ਹੋ ਗਿਆ। ਕਲਿਆਣ ਸਿੰਘ, ਰਾਮਪ੍ਰਕਾਸ਼ ਗੁਪਤਾ, ਮਾਇਆਵਤੀ ਤੇ ਰਾਜਨਾਥ ਸਿੰਘ ਦੇ ਵਫ਼ਦ ‘ਚ ਮੰਤਰੀ ਰਹੇ। ਜੈਪਾਲ ਸਿੰਘ ਗੁੱਜਰ ਮੇਰਠ ਦੇ ਖਰਖੌਦਾ ਖੇਤਰ ਦੇ ਲਾਲਪੁਰ ਪਿੰਡ ਦੇ ਰਹਿਣ ਵਾਲੇ ਸਨ।

ਨੋਇਡਾ ਦੇ ਮੈਟਰੋ ਹਸਪਤਾਲ ‘ਚ ਉਨ੍ਹਾਂ ਦਾ ਦਿਲ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਵੱਡੇ ਬੇਟੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ। ਵੀਰਵਾਰ ਸਵੇਰੇ 11 ਵਜੇ ਉਨ੍ਹਾਂ ਨੇ ਨੋਇਡਾ ਦੇ ਮੈਟਰੋ ਹਸਪਤਾਲ ‘ਚ ਆਖਰੀ ਸਾਹ ਲਿਆ। ਸਾਬਕਾ ਮੰਤਰੀ ਚੌਧਰੀ ਜੈਅਪਾਲ ਸਿੰਘ ਖਰਖੌਦਾ ਖੇਤਰ ਦੇ ਲਾਲਪੁਰ ਪਿੰਡ ਨਿਵਾਸੀ ਸਨ। ਉਹ ਭਾਰਤੀ ਜਨਤਾ ਪਾਰਟੀ ‘ਚ ਵੱਡੇ ਅਹੁਦਿਆਂ ‘ਤੇ ਰਹੇ ਸਨ।

Related posts

ਸੰਸਦ ‘ਚ ਹਰਸਿਮਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ, ਅਮਿਤ ਸ਼ਾਹ ਹੱਸਦੇ ਹੋਏ ਆਏ ਨਜ਼ਰ

On Punjab

ਭਾਰਤ ਨੇ ਲਾਹੌਰ ਵਿਖੇ ਹਵਾਈ ਰੱਖਿਆ ਪ੍ਰਣਾਲੀ ਨੂੰ ਉਡਾਇਆ

On Punjab

ਬਾਦਲ ਦਾ ਚੁੱਪ ਚਪੀਤੇ ਕੈਪਟਨ ‘ਤੇ ‘ਵਾਰ’

On Punjab