PreetNama
ਸਮਾਜ/Social

ਸਾਬਕਾ ਫੌਜੀ ਨੇ ਗਰੈਚੁਟੀ-ਪੈਨਸ਼ਨ ਦੇ 15 ਲੱਖ ਰੁਪਏ PM Cares Funds ‘ਚ ਕੀਤੇ ਦਾਨ

Meerut retired army officer: ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨੇ ਤਬਾਹੀ ਮਚਾਈ ਹੋਈ ਹੈ । ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਸਰਕਾਰਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ । ਇਸ ਵਾਇਰਸ ਕਾਰਨ ਦੇਸ਼ ਵਿੱਚ ਵੀ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ । ਅਜਿਹੇ ਮੁਸ਼ਕਿਲ ਸਮੇਂ ਵਿੱਚ ਮੇਰਠ ਤੋਂ ਇੱਕ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ, ਜਿੱਥੇ ਮੇਰਠ ਜ਼ਿਲ੍ਹੇ ਵਿੱਚ ਜੂਨੀਅਰ ਕਮਿਸ਼ਨਡ ਅਫਸਰ (CGO) ਤੋਂ ਸੇਵਾ ਮੁਕਤ ਹੋਏ ਮਹਿੰਦਰ ਸਿੰਘ ਨੇ ਗ੍ਰੈਚੁਟੀ, ਪੈਨਸ਼ਨ ਅਤੇ ਕਮਾਈ ਵਿੱਚੋਂ 15.11 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕਰ ਦਿੱਤੇ ਹਨ । ਇਸ ਸਬੰਧੀ ਉਨ੍ਹਾਂ ਕਿਹਾ ਕਿ ਜੋ ਵੀ ਮੈਨੂੰ ਮਿਲਿਆ ਹੈ, ਮੈਂ ਇਸ ਦੇਸ਼ ਤੋਂ ਪ੍ਰਾਪਤ ਕੀਤਾ ਹੈ, ਹੁਣ ਲੋੜ ਪੈਣ’ਤੇ ਮੈਂ ਦੇਸ਼ ਦਾ ਪੈਸਾ ਦੇਸ਼ ਨੂੰ ਵਾਪਸ ਕਰ ਰਿਹਾ ਹਾਂ ।

ਇਸ ਤੋਂ ਇਲਾਵਾ ਮਹਿੰਦਰ ਸਿੰਘ ਨੇ ਕਿਹਾ ਕਿ ਮੈਂ 85 ਸਾਲ ਦਾ ਹਾਂ । ਮੈਂ ਪੈਸੇ ਕਿੱਥੇ ਲੈ ਕੇ ਜਾਣਾ ਹੈ । ਉਨ੍ਹਾਂ ਕਿਹਾ ਕਿ ਇਹ ਪੈਸਾ ਲੋਕਾਂ ਦੀ ਭਲਾਈ ਲਈ ਖਰਚ ਹੋਵੇਗਾ, ਇਸ ਤੋਂ ਵੱਧ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੇਟੇ ਅਤੇ ਇੱਕ ਬੇਟੀ ਵਿਦੇਸ਼ ਵਿੱਚ ਕੰਮ ਕਰਦੇ ਹਨ ਅਤੇ ਇੱਕ ਧੀ ਦਿੱਲੀ ਵਿੱਚ ਹੈ ।

ਦੱਸ ਦੇਈਏ ਕਿ ਮੇਰਠ ਵਿੱਚ ਵੀ ਕੋਰੋਨਾ ਦੇ ਮਾਮਲੇ ਪਾਏ ਜਾ ਰਹੇ ਹਨ. ਜਿਸ ਤੋਂ ਬਾਅਦ ਮੇਰਠ ਦੇ ਜ਼ਿਲ੍ਹਾ ਮੈਜਿਸਟਰੇਟ ਅਨਿਲ ਢੀਂਗਰਾ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਡਰੋਨ ਕੈਮਰਿਆਂ ਦੀ ਮਦਦ ਨਾਲ ਹੋਰ ਸਖਤੀ ਕੀਤੀ ਜਾਵੇਗੀ ਤਾਂ ਜੋ ਲੋਕ ਗਲੀਆਂ ਵਿੱਚ ਜਾਂ ਘਰ ਦੀਆਂ ਛੱਤਾਂ ‘ਤੇ ਇਕੱਠੇ ਨਾ ਹੋਣ ।

Related posts

ਸੁਖਬੀਰ ਕਰਕੇ 4 ਚੋਣਾਂ ਹਾਰਿਆ ਸ਼੍ਰੋਮਣੀ ਅਕਾਲੀ ਦਲ, ਅਹੁਦੇ ਤੋਂ ਦੇਣਾ ਚਾਹੀਦੈ ਅਸਤੀਫ਼ਾ : ਢੀਂਡਸਾ

On Punjab

Infiltration Bid: ਪਾਕਿ ਗੋਲੀਬਾਰੀ ਦੌਰਾਨ ਅਖਨੂਰ ਸੈਕਟਰ ’ਚ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀ

On Punjab

Let us be proud of our women by encouraging and supporting them

On Punjab