PreetNama
ਸਮਾਜ/Social

ਸਾਨੂੰ ਖੇਡਾਂ ਦਾ ਹੈ ਸ਼ੋਕ ਨਾਲੇ ਰੱਖੀਏ ਸ਼ੋਕ ਸਾਹਿਤਕਾਰੀ ਦਾ।

ਸਾਨੂੰ ਖੇਡਾਂ ਦਾ ਹੈ ਸ਼ੋਕ ਨਾਲੇ ਰੱਖੀਏ ਸ਼ੋਕ ਸਾਹਿਤਕਾਰੀ ਦਾ।
ਅਸੀਂ ਰੱਖੀਏ ਸ਼ੋਕ ਬੁੱਲ੍ਹੇ ਲੁਟਣ ਦਾ ਨਾਲੇ ਰੱਖੀਏ ਸ਼ੋਕ ਸਰਦਾਰੀ ਦਾ।।

ਚੱਸ ਸਾਨੂੰ ਸਖਤ ਮਿਹਨਤਾਂ ਦਾ ਤੇ ਨਾਲੇ ਹੱਕ ਹਲਾਲੀ ਦਾ।
ਐਵੇ ਨਹੀ ਵਿਹਲੜਾਂ ਵਾਂਗੂੰ ਤੁਰ ਫਿਰ ਕੇ ਕੀਮਤੀ ਸਮਾਂ ਗਾਲੀ ਦਾ।।

ਨਸ਼ੇ ਪੱਤੇ ਤੋਂ ਦੂਰ ਰਹਿਣੇ ਹਾਂ ਤੇ ਨਾਂ ਹੀ ਨਸ਼ੇੜੀਆਂ ਨੂੰ ਮੂੰਹ ਲਾਈ ਦਾ।
ਸਾਡਾ ਜਦੋਂ ਦਿਲ ਕਰਦਾ ਚੱਕ ਕੇ ਦੁੱਧ ਦਾ ਬਾਟਾ ਮੂੰਹ ਨੂੰ ਲਾਈ ਦਾ।।

ਬੇਸ਼ੱਕ ਸ਼ਹਿਰਾਂ ਵਿੱਚ ਰਹਿਣੇ ਹਾਂ ਤੇ ਪਹਿਰਾਵਾ ਵੀ ਪੱਛਮੀਂ ਪਾਈ ਦਾ।
ਪਰ ਪਿੰਡ “ਰਾਮੇਆਣੇ”ਜਾ ਕੇ ਅੱਜ ਵੀ ਆਪਣੇ ਬਜੂਰਗਾਂ ਨਾਲ ਗੁਰੀ ਮਹਿਫਲ ਮੇਲਾ ਲਾਈ ਦਾ।।

ਗੁਰੀ ਰਾਮੇਆਣਾ
9636948082

Related posts

ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਵਿਚ ਮ੍ਰਿਤਕਾਂ ਦੀ ਯਾਦਗਾਰ ਬਣਾਈ

On Punjab

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਅੱਜ ਤੋਂ

On Punjab

ਝੋਨੇ ਦੇ ਨਵੇਂ ਬੀਜ ਦੀ ਖੋਜ, ਫਸਲ ਪੱਕਣ ‘ਚ ਲੱਗੇਗਾ ਘੱਟ ਸਮਾਂ, ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਹੱਲ

On Punjab