PreetNama
ਖਾਸ-ਖਬਰਾਂ/Important News

ਸਾਊਦੀ ਦੇ ਪ੍ਰਿੰਸ ਨੇ ਦਿੱਤੀ ਚੇਤਾਵਨੀ, ‘ਇਰਾਨ ਨੂੰ ਰੋਕੋ, ਨਹੀਂ ਤਾਂ ਅਸਮਾਨੀ ਛੂਹਣਗੇ ਤੇਲ ਦੇ ਭਾਅ’

ਨਵੀਂ ਦਿੱਲੀ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇੰਟਰਵਿਊ ਦੌਰਾਨ ਚੇਤਾਵਨੀ ਦਿੱਤੀ ਹੈ ਕਿ ਜੇ ਦੁਨੀਆਂ ਇਰਾਨ ਨੂੰ ਰੋਕਣ ਲਈ ਇਕੱਠੀ ਨਾ ਹੋਈ ਤਾਂ ਤੇਲ ਦੀਆਂ ਕੀਮਤਾਂ ਬੇਮਿਸਾਲ ਮਹਿੰਗੀਆਂ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇੱਕ ਫੌਜੀ ਹੱਲ ਦੀ ਬਜਾਏ ਰਾਜਨੀਤਕ ਹੱਲ ਨੂੰ ਤਰਜੀਹ ਦੇਣਗੇ।

ਮੁਹੰਮਦ ਬਿਨ ਸਲਮਾਨ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਤਕਰੀਬਨ ਇੱਕ ਸਾਲ ਪਹਿਲਾਂ ਸਾਊਦੀ ਕਾਰਕੁਨਾਂ ਵੱਲੋਂ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਦਾ ਆਦੇਸ਼ ਦਿੱਤਾ ਸੀ, ਪਰ ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਦੇ ਲੀਡਰ ਵਜੋਂ ਪੂਰੀ ਜ਼ਿੰਮੇਵਾਰੀ ਲੈਂਦੇ ਹਨ।

ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਕਿਹਾ, ‘ਜੇਕਰ ਦੁਨੀਆ ਇਰਾਨ ਨੂੰ ਰੋਕਣ ਲਈ ਸਖ਼ਤ ਤੇ ਦ੍ਰਿੜਤਾ ਨਾਲ ਕਦਮ ਨਹੀਂ ਉਠਾਉਂਦੀ ਤਾਂ ਅਸੀਂ ਅੱਗੇ ਵਧਾਂਗੇ, ਜਿਸ ਨਾਲ ਵਿਸ਼ਵ ਦੇ ਹਿੱਤਾਂ ਨੂੰ ਖ਼ਤਰਾ ਹੋਏਗਾ।’ ਉਨ੍ਹਾਂ ਕਿਹਾ ਕਿ ਤੇਲ ਦੀ ਪੂਰਤੀ ਵਿੱਚ ਅੜਿੱਕਾ ਆਏਗਾ ਤੇ ਬੇਹਿਸਾਬੀਆਂ ਵਧ ਜਾਣਗੀਆਂ ਜੋ ਅਸੀਂ ਆਪਣੇ ਜੀਵਨ ਭਰ ਵਿੱਚ ਨਹੀਂ ਵੇਖੀਆਂ।

Related posts

ਕੋਰੋਨਾ ਸੰਕਟ ‘ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ

On Punjab

ਅਮਰੀਕਾ ‘ਚ ਨਹੀਂ ਸਿੱਖ ਸੁਰੱਖਿਅਤ? ਚੋਣਾਂ ਤੋਂ ਪਹਿਲਾਂ ਛਿੜੀ ਚਰਚਾ

On Punjab

ਡੁੱਬੇ ਲਾਇਬੇਰੀਅਨ ਜਹਾਜ਼ ਦੇ ਕੰਟੇਨਰ ਸਾਹਿਲ ’ਤੇ ਪਹੁੰਚੇ

On Punjab