PreetNama
ਖਾਸ-ਖਬਰਾਂ/Important News

ਸਾਊਦੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ

ਸਾਊਦੀ ਅਰਬ: ਵੀਰਵਾਰ ਨੂੰ ਸਾਊਦੀ ਅਰਬ ਦੇ ਪੱਛਮੀ ਇਲਾਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਹਨ । ਇਸ ਮਾਮਲੇ ਵਿੱਚ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ ਵਿੱਚ ਇਕ ਬੱਸ ਕਈ ਵਾਹਨਾਂ ਨਾਲ ਜਾ ਟਕਰਾਈ, ਜਿਸ ਕਾਰਨ 35 ਲੋਕਾਂ ਦੀ ਮੌਤ ਹੋ ਗਈ ।ਇਸ ਟੱਕਰ ਤੋਂ ਬਾਅਦ ਬੱਸ ਵਿੱਚ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ਰਧਾਲੂ ਹੱਜ ਕਰਨ ਲਈ ਜਾ ਰਹੇ ਸਨ । ਸੂਤਰਾਂ ਮੁਤਾਬਿਕ ਇਸ ਬੱਸ ਵਿੱਚ ਸਾਊਦੀ ਨਾਗਰਿਕ ਸਮੇਤ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ ।
ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਫਿਲਹਾਲ ਹਾਲੇ ਤੱਕ ਟੱਕਰ ਹੋਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ।

Related posts

ਕੀ ਤੁਸੀਂ ਜਾਣਦੇ ਹੋ Instagram ਤੁਹਾਡੀ ਗੱਲਬਾਤ ਸੁਣਦਾ ਹੈ ਜਾਂ ਨਹੀਂ!

On Punjab

ਟਰੰਪ 24 ਅਕਤੂਬਰ ਨੂੰ ਵ੍ਹਾਈਟ ਹਾਊਸ ’ਚ ਮਨਾਉਣਗੇ ਦੀਵਾਲੀ

On Punjab

ਪੀਐੱਮ ਮੋਦੀ ਮਨੀਪੁਰ ਦੌਰਾ; ਹਿੰਸਾ ਹੋਣਾ ਮੰਦਭਾਗਾ; ਸਰਕਾਰ ਤੁਹਾਡੇ ਨਾਲ ਹੈ: ਮੋਦੀ

On Punjab