87.06 F
New York, US
June 20, 2025
PreetNama
ਰਾਜਨੀਤੀ/Politics

ਸਾਊਦੀ ਅਰਬ ‘ਚ ਔਰਤਾਂ ਦੀ ਆਜ਼ਾਦੀ ਲਈ ਵੱਡਾ ਕਦਮ, ਧਾਰਮਿਕ ਸੰਸਥਾਵਾਂ ‘ਚ ਤਾਇਨਾਤ ਹੋਣਗੀਆਂ 10 ਔਰਤਾਂ

ਨਵੀਂ ਦਿੱਲੀ: ਮਹਿਲਾ ਸਸ਼ਕਤੀਕਰਨ ਦੀ ਕਵਾਇਦ ਵਜੋਂ ਸਾਊਦੀ ਅਰਬ ਨੇ ਇਸਲਾਮ ਦੇ ਦੋ ਸਭ ਤੋਂ ਅਹਿਮ ਸਥਾਨਾਂ ‘ਤੇ ਹੁਣ ਔਰਤਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਇੱਕ ਅਖਬਾਰ ਮੁਤਾਬਕ, 10 ਔਰਤਾਂ ਨੂੰ ਮੱਕਾ-ਮਦੀਨਾ ਦੀਆਂ ਮਸਜਿਦਾਂ ਦੇ ਪ੍ਰਬੰਧਕੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਵਿੱਚ ਸੀਨੀਅਰ ਅਹੁਦਿਆਂ ‘ਤੇ ਤਾਇਨਾਤ ਕੀਤਾ ਗਿਆ ਹੈ।

ਇਸਲਾਮ ਦੀਆਂ ਅਹਿਮ ਮਸਜਿਦਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਦੀ ਸਹਾਇਕ ਅੰਡਰ ਸੈਕਟਰੀ ਕਮੇਲੀਆ ਅਲਦਾਦੀ ਦਾ ਕਹਿਣਾ ਹੈ, “ਉਨ੍ਹਾਂ ਨਿਯੁਕਤੀਆਂ ਵਿੱਚ ਕਾਬਾ ਤੇ ਮਦੀਨਾ ਦੀਆਂ ਮਸਜਿਦਾਂ ਵਿੱਚ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਕੁਸ਼ਲਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹੇ ਇੰਜਨੀਅਰਿੰਗ, ਅਗਵਾਈ, ਪ੍ਰਬੰਧਨ ਜਾਂ ਸੁਪਰਵਾਇਜਰੀ ਦਾ ਕੰਮ ਹੋਵੇ। ਔਰਤਾਂ ਨੂੰ ਕਾਬਾ ਦੇ ਕਿੰਗ ਅਬਦੁੱਲ ਅਜ਼ੀਜ਼ ਕੰਪਲੈਕਸ, ਪਵਿੱਤਰ ਮਸਜਿਦ ਦੀ ਲਾਇਬ੍ਰੇਰੀ ਤੇ ਹੋਰ ਵਿਭਾਗਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਔਰਤਾਂ ਤੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਤੇ ਉਨ੍ਹਾਂ ਦੀਆਂ ਕਾਬਲੀਅਤਾਂ ਦੀ ਵਰਤੋਂ ਹਾਜੀਆਂ ਦੀ ਸੇਵਾ ਕਰਨ ਲਈ ਕਰਨਾ ਹੈ।”ਦੱਸ ਦਈਏ ਕਿ ਸੰਨ 2018 ‘ਚ ਕਾਨੂੰਨ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੁਣ ਤਲਾਕਸ਼ੁਦਾ ਔਰਤਾਂ ਨੂੰ ਆਪਣੇ ਬੱਚਿਆਂ ਦੀ ਕਸਟਡੀ ਦਾ ਪੂਰੀ ਹੱਕ ਹੋਏਗਾ। ਸਾਊਦੀ ਅਰਬ ‘ਚ ਮਹਿਲਾਵਾਂ ਦੇ ਸਟੇਡੀਅਮ ‘ਚ ਮੈਚ ਵੇਖਣ ਨੂੰ ਲੈ ਕੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਗਸਤ 2019 ‘ਚ ਔਰਤਾਂ ਨੂੰ ਕੈਂਪਸ ਵਿੱਚ ਮੋਬਾਈਲ ਫੋਨ ਲੈ ਜਾਣ ਦੀ ਇਜਾਜ਼ਤ ਮਿਲੀ। ਨਾਲ ਹੀ ਹੋਰ ਕਈ ਨਿਯਮਾਂ ‘ਚ ਤਬਦੀਲੀ ਕੀਤੀ ਗਈ ਜਿਨ੍ਹਾਂ ‘ਚ ਇੱਕ ਹੈ ਕਿ ਹੁਣ 21 ਸਾਲ ਤੋਂ ਵਧ ਦੀ ਉਮਰ ਦੀਆਂ ਔਰਤਾਂ ਨੂੰ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਹੈ।

Related posts

J&K strips DSP Sher-e-Kashmir medal: ਜੰਮੂ-ਕਸ਼ਮੀਰ ਸਰਕਾਰ ਵੱਲੋਂ ਬੁੱਧਵਾਰ ਨੂੰ ਡੀਐਸਪੀ ਦਵਿੰਦਰ ਸਿੰਘ ਨੂੰ ਦਿੱਤਾ ਗਿਆ ਸ਼ੇਰ-ਏ-ਕਸ਼ਮੀਰ ਦਾ ਤਮਗ਼ਾ ਖੋਹ ਲਿਆ ਗਿਆ ਹੈ । ਸਰਕਾਰ ਵੱਲੋਂ ਉਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਵਾਪਸ ਲਿਆ ਗਿਆ ਹੈ । ਗ੍ਰਹਿ ਵਿਭਾਗ ਵੱਲੋਂ ਮੈਡਲ ਵਾਪਿਸ ਲੈਣ ਦੇ ਆਦੇਸ਼ ਦਿੱਤੇ ਗਏ ਹਨ । ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਬਰਖ਼ਾਸਤ ਕਰਨ ‘ਤੇ ਇਹ ਮਾਮਲਾ ਰਾਸ਼ਟਰੀ ਜਾਂਚ ਏਜੰਸੀ (NIA) ਹਵਾਲੇ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ।

On Punjab

ਮਹਾਰਾਸ਼ਟਰ: ਭੰਡਾਰਾ ਜ਼ਿਲ੍ਹੇ ਦੇ ਅਸਲਾ ਫੈਕਟਰੀ ਵਿੱਚ ਧਮਾਕੇ ਕਾਰਨ ਅੱਠ ਹਲਾਕ

On Punjab

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ

On Punjab