85.12 F
New York, US
July 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵੱਲੋਂ ਵੱਖ ਹੋਣ ਦਾ ਐਲਾਨ

ਨਵੀਂ ਦਿੱਲੀl: ਭਾਰਤੀ ਬੈਡਮਿੰਟਨ ਜਗਤ ਦੀ ਚਰਚਾ ਵਿਚ ਰਹਿਣ ਵਾਲੀ ਜੋੜੀ ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਆਪਸੀ ਰਜ਼ਾਮੰਦੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੇ। ਦੋਵਾਂ ਖਿਡਾਰੀਆਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ।

ਸਾਇਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਲਿਖਿਆ, ‘‘ਕਦੇ ਕਦੇ ਜ਼ਿੰਦਗੀ ਸਾਨੂੰ ਵੱਖਰੇ ਰਾਹਾਂ ’ਤੇ ਲੈ ਜਾਂਦੀ ਹੈ। ਡੂੰਘੇ ਸੋਚ ਵਿਚਾਰ ਤੇ ਆਪਸੀ ਰਜ਼ਾਮੰਦੀ ਮਗਰੋਂ ਮੈਂ ਤੇ ਪਾਰੂਪੱਲੀ ਕਸ਼ਯਪ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਸ਼ਾਂਤੀ, ਸਵੈ ਵਿਕਾਸ ਤੇ ਇਕ ਦੂਜੇ ਲਈ ਸਕਾਰਾਤਮਕਤਾ ਨੂੰ ਚੁਣ ਰਹੇ ਹਾਂ।’’ ਸਾਇਨਾ ਨੇ ਅੱਗੇ ਲਿਖਿਆ, ‘‘ਮੈਂ ਇਕੱਠੇ ਬਿਤਾਏ ਪਲਾਂ ਲਈ ਧੰਨਵਾਦੀ ਹਾਂ ਅਤੇ ਉਸ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਸਮੇਂ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’’

ਸਾਇਨਾ ਅਤੇ ਕਸ਼ਯਪ ਦਾ ਵਿਆਹ ਦਸੰਬਰ 2018 ਵਿੱਚ ਹੋਇਆ ਸੀ। ਦੋਵਾਂ ਦੀ ਮੁਲਾਕਾਤ ਪੁਲੇਲਾ ਗੋਪੀਚੰਦ ਅਕੈਡਮੀ, ਹੈਦਰਾਬਾਦ ਵਿੱਚ ਹੋਈ ਸੀ, ਜਿੱਥੇ ਉਹ ਇਕੱਠੇ ਸਿਖਲਾਈ ਲੈਂਦੇ ਸਨ। ਸਾਇਨਾ ਨੇਹਵਾਲ ਨੇ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਅਤੇ ਆਲਮੀ ਦਰਜਾਬੰਦੀ ਵਿੱਚ ਨੰਬਰ 1 ਸਥਾਨ ਪ੍ਰਾਪਤ ਕਰਕੇ ਭਾਰਤ ਦਾ ਮਾਣ ਵਧਾਇਆ, ਜਦੋਂ ਕਿ ਪਾਰੂਪੱਲੀ ਕਸ਼ਯਪ ਨੇ 2014 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਅਤੇ ਵਿਸ਼ਵ ਦੇ ਚੋਟੀ ਦੇ 10 ਵਿੱਚ ਜਗ੍ਹਾ ਬਣਾਈ।

Related posts

Shooting In US : ਲਾਸ ਏਂਜਲਸ ਪਾਰਕ ‘ਚ ਗੋਲੀਬਾਰੀ, 2 ਦੀ ਮੌਤ, 5 ਜ਼ਖਮੀ

On Punjab

ਸ਼ਿਕਾਗੋ ਦੇ ਘਰ ‘ਚ ਲੱਗੀ ਅੱਗ, ਮਾਂ ਤੇ ਚਾਰ ਬੱਚਿਆਂ ਦੀ ਮੌਤ

On Punjab

https://www.youtube.com/watch?v=FijmzMoFS7A

On Punjab