82.56 F
New York, US
July 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੁਭਮਨ ਗਿੱਲ ਬਣੇ ਭਾਰਤੀ ਟੈਸਟ ਟੀਮ ਦੇ ਕਪਤਾਨ, ਸ਼ਮੀ ਇੰਗਲੈਂਡ ਟੈਸਟ ਲੜੀ ਤੋਂ ਬਾਹਰ

ਮੁੰਬਈ- ਸ਼ੁਭਮਨ ਗਿੱਲ (Shubman Gill) ਨੂੰ ਸ਼ਨਿੱਚਰਵਾਰ ਨੂੰ ਭਾਰਤੀ ਕ੍ਰਿਕਟ ਟੈਸਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਰਿਸ਼ਭ ਪੰਤ (Rishabh Pant) ਟੀਮ ਦੇ ਉਪ ਕਪਤਾਨ ਹੋਣਗੇ। ਇਨ੍ਹਾਂ ਦੀ ਇਹ ਨਵੀਂ ਜ਼ਿੰਮੇਵਾਰੀ ਇੰਗਲੈਂਡ ਵਿੱਚ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਸ਼ੁਰੂ ਹੋਵੇਗੀ।

ਟੀਮ ਦੀ ਅਗਵਾਈ ਬਾਰੇ ਚੋਣਕਾਰਾਂ ਦਾ ਫੈਸਲਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਉਮੀਦ ਅਨੁਸਾਰ ਹੀ ਆਇਆ ਹੈ। ਇਸ ਦੇ ਨਾਲ ਹੀ ਨੌਜਵਾਨ ਖੱਬੂ ਖਿਡਾਰੀ ਬੀ ਸਾਈ ਸੁਧਰਸਨ (B Sai Sudharsan) ਨੇ ਆਪਣਾ ਪਹਿਲਾ ਟੈਸਟ ਕਾਲ-ਅੱਪ ਹਾਸਲ ਕੀਤਾ ਹੈ।

ਟੀਮ ਵਿੱਚ ਕਰੁਣ ਨਾਇਰ ਵੀ ਹੈ, ਜੋ ਸੱਤ ਸਾਲਾਂ ਬਾਅਦ ਕੌਮੀ ਸੈੱਟਅੱਪ ਵਿੱਚ ਵਾਪਸੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਅਹਿਮ ਛਾਂਟੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (pacer Mohammed Shami) ਦੀ ਰਹੀ ਹੈ, ਜਿਸਨੂੰ ਲੰਬੀ ਲੜੀ ਲਈ ਲੋੜ ਮੁਤਾਬਕ ਫਿੱਟ ਨਹੀਂ ਮੰਨਿਆ ਗਿਆ ਅਤੇ ਇਸ ਲੜੀ ਲਈ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਮੁੱਖ ਚੋਣਕਾਰ ਅਜੀਤ ਅਗਰਕਰ (chief selector Ajit Agarkar ) ਨੇ ਟੀਮ ਦਾ ਐਲਾਨ ਕਰਨ ਤੋਂ ਬਾਅਦ ਕਿਹਾ, ‘‘ਪਿਛਲੇ ਸਾਲ ਅਸੀਂ ਸ਼ੁਭਮਨ ਉਤੇ ਨਜ਼ਰ ਰੱਖ ਰਹੇ ਹਾਂ (ਲੀਡਰਸ਼ਿਪ ਲਈ)। ਸਾਨੂੰ ਉਮੀਦ ਹੈ ਕਿ ਉਹ ਅਜਿਹਾ ਵਿਅਕਤੀ ਹੈ ਜੋ ਟੀਮ ਨੂੰ ਲੈ ਕੇ ਅੱਗੇ ਵਧੇਗਾ। ਇਹ ਭਾਰੀ ਦਬਾਅ ਵਾਲਾ ਕੰਮ ਹੈ ਪਰ ਉਹ ਇੱਕ ਸ਼ਾਨਦਾਰ ਖਿਡਾਰੀ ਹੈ। ਸਾਡੀਆਂ ਸ਼ੁਭਕਾਮਨਾਵਾਂ ਉਸ ਦੇ ਨਾਲ ਹਨ।”

ਸ਼ਮੀ ਬਾਰੇ ਉਨ੍ਹਾਂ ਕਿਹਾ, “ਉਸ ਦਾ ਜਿੱਥੇ ਅਸਰ ਹੋਣਾ ਚਾਹੀਦਾ ਹੈ, ਉਥੇ ਨਹੀਂ ਹੈ। ਸਾਨੂੰ ਉਮੀਦ ਸੀ ਕਿ ਉਹ ਇਸ ਲੜੀ ਲਈ ਉਪਲਬਧ ਹੋਵੇਗਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ। ਇਸ ਸਮੇਂ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਆਸਟਰੇਲੀਆ ਦੇ ਦੌਰੇ ਤੋਂ ਹਰਸ਼ਿਤ ਰਾਣਾ ਅਤੇ ਸਰਫਰਾਜ਼ ਖਾਨ ਨੂੰ ਬਾਹਰ ਕਰ ਦਿੱਤਾ ਗਿਆ ਹੈ।’’

ਟੀਮ ਇੰਝ ਹੈ: ਸ਼ੁਭਮਨ ਗਿੱਲ, ਰਿਸ਼ਭ ਪੰਤ, ਯਸ਼ਸਵੀ ਜੈਸਵਾਲ, ਕੇ ਐਲ ਰਾਹੁਲ, ਸਾਈ ਸੁਧਰਸਨ, ਅਭਿਮੰਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਰੈਡੀ, ਰਵਿੰਦਰ ਕਡੇਜਾ, ਧੁਰਵ ਜੁਰੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਅਕਾਸ਼ ਦੀਪ, ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ।

Related posts

ਪੁਲੀਸ ਵੱਲੋਂ ਫਿਰੌਤੀ ਰੈਕਟ ਦਾ ਪਰਦਾਫਾਸ਼, ਗੈਂਗਸਟਰ ਗੋਲਡੀ ਬਰਾੜ ਦਾ ‘ਭਰਾ’ ਗ੍ਰਿਫ਼ਤਾਰ

On Punjab

ਚੀਨੀ ਸੋਸ਼ਲ ਮੀਡੀਆ ਦੀ ਸ਼ਰਾਰਤ, ਮੋਦੀ ਤੇ ਵਿਦੇਸ਼ ਮੰਤਰਾਲੇ ਦੇ ਬਿਆਨਾਂ ‘ਤੇ ਐਕਸ਼ਨ

On Punjab

ਪਾਕਿ ਦੀ ਸੂਬਾਈ ਸਰਕਾਰ ਖ਼ਰੀਦੇਗੀ ਦਲੀਪ ਤੇ ਰਾਜ ਕਪੂਰ ਦੇ ਘਰ

On Punjab