ਸ਼ਿਮਲਾ- ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਨਿੱਜੀ ਬੱਸ ਨਾਲ ਪੱਥਰ ਟਕਰਾਉਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਲਕਸ਼ਮੀ ਵਿਰਾਨੀ ਵਾਸੀ ਜਲਗਾਓਂ ਵਜੋਂ ਹੋਈ ਹੈ, ਜਦੋਂ ਕਿ ਦੂਜੀ ਮ੍ਰਿਤਕਾ ਨੇਪਾਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਰਿਪੋਰਟਾਂ ਅਨੁਸਾਰ ਇਹ ਹਾਦਸਾ ਰਾਜਧਾਨੀ ਸ਼ਿਮਲਾ ਤੋਂ ਲਗਭਗ 101 ਕਿਲੋਮੀਟਰ ਦੂਰ ਬਿਠਲ ਨੇੜੇ ਕੌਮੀ ਰਾਜਮਾਰਗ 05 ’ਤੇ ਵਾਪਰਿਆ, ਜਦੋਂ ਇੱਕ ਬੱਸ ਪੱਥਰਾਂ ਨਾਲ ਟਕਰਾ ਗਈ, ਜਿਸ ਕਾਰਨ ਦੋ ਮਹਿਲਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਲਾਸ਼ਾਂ ਬਰਾਮਦ ਕੀਤੀਆਂ। ਜ਼ਖ਼ਮੀਆਂ ਨੂੰ ਰਾਮਪੁਰ ਦੇ ਖਾਨੇਰੀ ਸਥਿਤ ਮਹਾਤਮਾ ਗਾਂਧੀ ਮੈਡੀਕਲ ਸਰਵਿਸਿਜ਼ ਕੰਪਲੈਕਸ ਲਿਜਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹਨ।