32.18 F
New York, US
January 22, 2026
PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਖਾਨ ਨੇ ਇਹ ਝੂਠ ਬੋਲ ਕੇ ਕੀਤਾ ਸੀ ਗੌਰੀ ਖਾਨ ਨਾਲ ਵਿਆਹ,ਅਦਾਕਾਰ ਨੇ ਖ਼ੁਦ ਕੀਤਾ ਖ਼ੁਲਾਸਾ

Shahrukh Khan Gauri Khan: ਬਾਲੀਵੁਡ ਦੇ ਕਿੰਗ ਖਾਨ ਮਤਲਬ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਕਿੰਗ ਸ਼ਾਹਰੁਖ ਖਾਨ ਦੀ ਪ੍ਰੇਮ ਕਹਾਣੀ ਤੋਂ ਹਰ ਕੋਈ ਜਾਣੂ ਹੈ। ਕੁਝ ਦਿਨ ਪਹਿਲਾਂ ਗੌਰੀ ਖਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਲਿਖਿਆ ਸੀ ਕਿ ਰਿਸ਼ਤਾ ਕਾਫੀ ਉਤਰਾਅ-ਚੜਾਅ ਵਾਲਾ ਸੀ। ਪਰ ਦੋਹਾਂ ਦੇ ਰਿਸ਼ਤੇ ਬਾਰੇ ਇੱਕ ਹੋਰ ਖੁਲਾਸਾ ਹੋਇਆ ਹੈ। ਬਾਲੀਵੁੱਡ ਲਾਈਫ਼ ਦੇ ਅਨੁਸਾਰ, ਕੁਝ ਮਹੀਨੇ ਪਹਿਲਾਂ ਮੁੰਬਈ ਵਿੱਚ ਹੋਏ ਐਚਟੀ ਮੋਸਟ ਸਟਾਈਲਿਸ਼ ਅਵਾਰਡ ਦੌਰਾਨ ਸ਼ਾਹਰੁਖ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਹਨੀਮੂਨ ‘ਤੇ ਗੌਰੀ ਨੂੰ ਧੋਖਾ ਦਿੱਤਾ ਸੀ।

ਦੱਸ ਦਈਏ ਕਿ ਸ਼ੋਅ ਦੌਰਾਨ ਅਦਾਕਾਰ ਵਿੱਕੀ ਕੌਸ਼ਲ ਨੇ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਦੇਖਦਿਆਂ ਸ਼ਾਹਰੁਖ ਖਾਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਸੰਦੀਦਾ ਫੋਟੋ ਹੈ। ਉਹਨਾਂ ਨੇ ਅੱਗੇ ਦੱਸਿਆ,”ਇਹ ਮੇਰੀ ਪਸੰਦੀਦਾ ਤਸਵੀਰ ਹੈ। ਜਦੋਂ ਮੇਰਾ ਵਿਆਹ ਹੋਇਆ, ਤਾਂ ਮੈਂ ਬਹੁਤ ਗਰੀਬ ਸੀ, ਜਦੋਂ ਕਿ ਗੌਰੀ ਅਮੀਰ ਪਰਿਵਾਰ ਤੋਂ ਸੀ। ਬਾਕੀ ਲੋਕਾਂ ਵਾਂਗ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਵਿਆਹ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੈਰਿਸ ਲੈ ਕੇ ਜਾਵਾਂਗੇ ।

ਪਰ ਅਸਲ ਵਿਚ ਇਹ ਸਭ ਝੂਠ ਸੀ, ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸਨ ਅਤੇ ਨਾ ਹੀ ਹਵਾਈ ਟਿਕਟਾਂ ਸਨ। ਪਰ ਕਿਸੇ ਤਰ੍ਹਾਂ ਮੈਂ ਉਨ੍ਹਾਂ ਨੂੰ ਮਨਾਇਆ ਲਿਆ ਸੀ। ਸ਼ਾਹਰੁਖ ਖਾਨ ਨੇ ਅੱਗੇ ਕਿਹਾ, “ਅੰਤ ਵਿੱਚ, ਸਾਨੂੰ ‘ਰਾਜੂ ਬਨ ਜੈਂਟਲਮੈਨ’ ਦਾ ਗੀਤ ਸ਼ੂਟ ਕਰਨ ਲਈ ਦਾਰਜੀਲਿੰਗ ਜਾਣਾ ਪਿਆ ਅਤੇ ਮੈਂ ਸੋਚਿਆ ਕਿ ਗੌਰੀ ਵਿਦੇਸ਼ ਨਹੀਂ ਗਈ ਸੀ, ਇਸ ਲਈ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ। ਇਸ ਲਈ ਮੈਂ ਉਸ ਨੂੰ ਪੈਰਿਸ ਕਹਿ ਕੇ ਦਾਰਜੀਲਿੰਗ ਲੈ ਗਿਆ । ਸ਼ਾਹਰੁਖ ਖਾਨ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਲੋਕਾਂ ਨਾਲ ਇਸ ਤਰ੍ਹਾਂ ਦੀ ਇੱਕ ਮਜ਼ੇਦਾਰ ਕਹਾਣੀ ਸਾਂਝੀ ਕੀਤੀ। ਅਭਿਨੇਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਖਰੀ ਵਾਰ ਫਿਲਮ ਜ਼ੀਰੋ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਵਿੱਚ ਸਨ।

Related posts

ਅਦਾਕਾਰ ਧਰਮਿੰਦਰ ਨੇ ਆਪਣੇ ਨਵੇਂ ਰੈਸਟੋਰੈਂਟ ‘ਹੀ ਮੈਨ’ ਦਾ ਕੀਤਾ ਉਦਘਾਟਨ

On Punjab

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਕੀਤਾ ਵੱਡਾ ਖੁਲਾਸਾ, ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਹੋਏ ਮੁਕਤ!

On Punjab

ਰਿਤਿਕ ਰੌਸ਼ਨ ਨੇ ‘ਸੁਪਰ 30’ ’ਚ ਆਮ ਆਦਮੀ ਬਣ ਕੇ ਜਿੱਤਿਆ ਦਿਲ

On Punjab