PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ਟਡਾਊਨ ਖ਼ਤਮ ਕਰਾਉਣ ਲਈ ਸੈਨੇਟ ਦੀ ਪਹਿਲ

ਅਮਰੀਕਾ- ਅਮਰੀਕਾ ’ਚ ਉਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ਟਡਾਊਨ ਖ਼ਤਮ ਕਰਨ ਦੇ ਇਰਾਦੇ ਨਾਲ ਐਤਵਾਰ ਨੂੰ ਪਹਿਲਾ ਕਦਮ ਚੁੱਕਿਆ। ਡੈਮੋਕਰੈਟਿਕ ਪਾਰਟੀ ਦੇ ਕੁਝ ਆਗੂਆਂ ਨੇ ਸਿਹਤ ਸੰਭਾਲ ਸਬਸਿਡੀ ਦੇ ਵਿਸਤਾਰ ਦੀ ਗਾਰੰਟੀ ਤੋਂ ਬਿਨਾਂ ਚਰਚਾ ਕਰਨ ’ਤੇ ਸਹਿਮਤੀ ਜਤਾਈ ਜਿਸ ਕਰ ਕੇ ਉਨ੍ਹਾਂ ਦੇ ਨਾਲ ਦੇ ਕਈ ਮੈਂਬਰ ਨਾਰਾਜ਼ ਹੋ ਗਏ; ਉਨ੍ਹਾਂ ਦਾ ਆਖਣਾ ਸੀ ਕਿ ਅਮਰੀਕੀ ਚਾਹੁੰਦੇ ਹਨ ਕਿ ਸਬਸਿਡੀ ਲਈ ਜੰਗ ਜਾਰੀ ਰੱਖੀ ਜਾਵੇ। ਜ਼ਰੂਰੀ ਪ੍ਰਕਿਰਿਆਵਾਂ ਤਹਿਤ ਪਹਿਲਾ ਕਦਮ ਚੁੱਕਦਿਆਂ ਸੈਨੇਟ ’ਚ ਸਰਕਾਰ ਦੇ ਕੰਮਕਾਰ ਨੂੰ ਫੰਡਿੰਗ ਦੇ ਮਕਸਦ ਨਾਲ ਬਿੱਲ ਪਾਸ ਕਰਨ ਲਈ 60-40 ਅਨੁਪਾਤ ’ਚ ਵੋਟਿੰਗ ਹੋਈ। ਇਸ ਮਗਰੋਂ ਐਫੋਰਡੇਬਲ ਕੇਅਰ ਐਕਟ ਟੈਕਸ ਕ੍ਰੈਡਿਟ ’ਤੇ ਵੋਟਿੰਗ ਹੋਵੇਗੀ ਜੋ ਪਹਿਲੀ ਜਨਵਰੀ ਨੂੰ ਖ਼ਤਮ ਹੋਣ ਵਾਲਾ ਹੈ। ਡੈਮੋਕਰੈਟਿਕ ਪਾਰਟੀ ਦੇ ਮੈਂਬਰ ਜੇ ਇਤਰਾਜ਼ ਕਰਦੇ ਹਨ ਅਤੇ ਅਮਲ ’ਚ ਦੇਰੀ ਹੁੰਦੀ ਹੈ ਤਾਂ ਇਸ ਨੂੰ ਪ੍ਰਵਾਨਗੀ ਮਿਲਣ ’ਚ ਕਈ ਦਿਨ ਲੱਗ ਸਕਦੇ ਹਨ। ਇਹ ਸਮਝੌਤਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਐਕਟ ਤਹਿਤ ਸਬਸਿਡੀ ਜਾਰੀ ਰਹੇਗੀ। ਅੱਠ ਡੈਮੋਕਰੈਟ ਮੈਂਬਰਾਂ ਨੂੰ ਛੱਡ ਕੇ ਚੱਕ ਸ਼ੂਮਰ ਸਮੇਤ ਸੈਨੇਟ ’ਚ ਪਾਰਟੀ ਦੇ ਸਾਰੇ ਆਗੂਆਂ ਨੇ ਸਮਝੌਤੇ ਨੂੰ ਅੱਗੇ ਵਧਾਉਣ ਖ਼ਿਲਾਫ਼ ਵੋਟਿੰਗ ਕੀਤੀ।

ਕਈ ਉਡਾਣਾਂ ਰੱਦ: ਸ਼ਟਡਾਊਨ ਦੇ 40ਵੇਂ ਦਿਨ ’ਚ ਦਾਖ਼ਲੇ ਨਾਲ ਅਮਰੀਕਾ ’ਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ। ਸ਼ਟਡਾਊਨ ਕਾਰਨ ਏਅਰ ਟਰੈਫਿਕ ਕੰਟਰੋਲਰ ਦਫ਼ਤਰ ਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ। ਅਮਰੀਕੀ ਏਅਰਲਾਈਨਜ਼ ਨੇ ਸ਼ਨਿਚਵਾਰਵਾਰ ਨੂੰ 1500 ਅਤੇ ਐਤਵਾਰ ਨੂੰ 2900 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ ਕਿਉਂਕਿ ਮੁਲਾਜ਼ਮ ਕੰਮ ’ਤੇ ਨਹੀਂ ਆ ਰਹੇ। ਸੋਮਵਾਰ ਸਵੇਰੇ ਵੀ ਏਅਰਲਾਈਨਜ਼ ਨੇ ਕਰੀਬ 1600 ਉਡਾਣਾਂ ਰੱਦ ਕੀਤੀਆਂ ਅਤੇ ਮੰਗਲਵਾਰ ਨੂੰ ਕਰੀਬ ਇਕ ਹਜ਼ਾਰ ਉਡਾਣਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

Related posts

ਕੋਰੋਨਾ ਵਾਇਰਸ: ਪੱਛਮੀ ਬੰਗਾਲ ਦੇ ਵਿਗਿਆਨੀਆਂ ਨੇ ਬਣਾਈ 500 ਰੁਪਏ ਦੀ ਟੈਸਟ ਕਿੱਟ

On Punjab

ਹਮਾਸ ਨੇ ਗਾਜ਼ਾ ਜੰਗਬੰਦੀ ਦੇ ਹਿੱਸੇ ਵਜੋਂ 4 ਮਹਿਲਾ ਇਜ਼ਰਾਈਲੀ ਸੈਨਿਕਾਂ ਨੂੰ ਰਿਹਾਅ ਕੀਤਾ

On Punjab

ਟਰੰਪ ਨੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ, 2.3 ਖ਼ਰਬ ਡਾਲਰ ਦੇ ਸਹਾਇਤਾ ਬਿੱਲ ‘ਤੇ ਕੀਤੇ ਦਸਤਖ਼ਤ

On Punjab