61.11 F
New York, US
September 25, 2026
PreetNama
ਫਿਲਮ-ਸੰਸਾਰ/Filmy

ਸਲਮਾਨ ਦੀ ‘ਭਾਰਤ’ ਸੈਂਸਰ ਬੋਰਡ ਵੱਲੋਂ ਬਿਨਾ ਕੱਟ ਪਾਸ

ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਫ਼ਿਲਮ ਦੀ ਕਾਸਟ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਆਈ ਹੈ ਕਿ ਸੈਂਸਰ ਬੋਰਡ ਨੇ ਫ਼ਿਲਮ ਨੂੰ ਬਿਨਾ ਕਿਸੇ ਕੱਟ ਦੇ ਯੂਏ ਸਰਟੀਫੀਕੇਟ ਦਿੱਤਾ ਹੈ। ਯਾਨੀ ਸਲਮਾਨ ਦੀ ਇਹ ਫ਼ਿਲਮ ਬਿਨਾ ਕਿਸੇ ਰੁਕਾਵਟ ਦੇ ਬਾਕਸਆਫਿਸ ‘ਤੇ ਉੱਤਰ ਰਹੀ ਹੈ।

ਸੈਂਸਰ ਬੋਰਡ ਦੀ ਟੀਮ ਨੂੰ ਸਲਮਾਨ ਦੀ ਫ਼ਿਲਮ ਕਾਫੀ ਪਸੰਦ ਆਈ। ਉਨ੍ਹਾਂ ਨੇ ਫ਼ਿਲਮ ਦੀ ਖੂਬ ਤਾਰੀਫ ਵੀ ਕੀਤੀ ਹੈ। ਇਸ ਦੇ ਨਾਲ ਹੀ ਖ਼ਾਨ ਦੇ ਫੈਨਸ ਲਈ ਖ਼ਬਰ ਹੈ ਕਿ ਫਿਲਮ ਦੇ ਟਿਕਟ ਅੱਜ ਤੋਂ ਹੀ ਐਡਵਾਂਸ ਬੁਕਿੰਗ ਲਈ ਉਪਲੱਬਧ ਹੋ ਗਏ ਹਨ। ਸਲਮਾਨ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

ਉਂਝ ਸਲਮਾਨ ਦੀ ਫ਼ਿਲਮ ਬਿਨਾ ਵਿਵਾਦ ਤੋਂ ਰਿਲੀਜ਼ ਨਹੀ ਹੋ ਸਕਦੀ ਇਸ ਫ਼ਿਲਮ ਨੂੰ ਲੈ ਕੇ ਵੀ ਦਿੱਲੀ ਹਾਈਕੋਰਟ ‘ਚ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਫ਼ਿਲਮ ਦਾ ਟਾਈਟਲ ‘ਭਾਰਤ’ ਬਦਲ ਨੂੰ ਕਿਹਾ ਗਿਆ ਸੀ। ਇਸ ਅਪੀਲ ‘ਚ ਕੁਝ ਡਾਈਲੌਗ ਬਦਲਣ ਦੀ ਵੀ ਮੰਗ ਕੀਤੀ ਗਈ ਸੀ।

ਸਲਮਾਨ ਦੀ ਇਸ ਫ਼ਿਲਮ ‘ਚ ਉਸ ਦੇ ਪੰਜ ਵੱਖ–ਵੱਖ ਅੰਦਾਜ਼ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਸਲਮਾਨ ਦੇ ਨਾਲ ਕੈਟਰੀਨਾ ਕੈਫ, ਸੁਨੀਲ ਗ੍ਰੋਵਰ, ਦੀਸ਼ਾ ਪਟਾਨੀ, ਨੋਟਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਅਲੀ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।

Related posts

ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਯੁਵਰਾਜ ਨੇ ਸਾਂਝੀ ਕੀਤੀ ਤਸਵੀਰ,ਪਾਈ ਪਿਆਰ ਭਰੀ ਪੋਸਟ

On Punjab

ਮਨਿੰਦਰ ਬੁੱਟਰ ਦੇ ‘ਲਾਰੇ’ ਗੀਤ ‘ਚ ਅਦਾਕਾਰੀ ਕਰੇਗੀ ਸਰਗੁਣ, ਇਸ ਦਿਨ ਹੋਵੇਗਾ ਵੀਡੀਓ ਰਿਲੀਜ਼

On Punjab

KBC 14 : ਅਮਿਤਾਭ ਬੱਚਨ ਨੂੰ ਕੋਲਕਾਤਾ ਦੇ ਇਸ ਸਥਾਨ ਦੇ ਗੋਲਗੱਪੇ ਪਸੰਦ ਹਨ, ਘੱਟ ਪੈਸਿਆਂ ‘ਚ ਜਾਂਦੇ ਸੀ ਰੱਜ

On Punjab