PreetNama
ਫਿਲਮ-ਸੰਸਾਰ/Filmy

ਸਲਮਾਨ ਖਾਨ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ!

ਚੰਡੀਗੜ੍ਹ: ਸੁਪਰਸਟਾਰ ਸਲਮਾਨ ਖਾਨ ਦੀ ਵੱਡੀ ਫ਼ਿਲਮ ‘ਰਾਧੇ’ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਹੈ ਤੇ ਫੈਨਜ਼ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਇਹ ਖੁਲਾਸਾ ਹੋਇਆ ਸੀ ਕਿ ਸਲਮਾਨ ਖਾਨ ਦੀ ਇਹ ਫਿਲਮ ਈਦ ਮੌਕੇ 13 ਮਈ ਨੂੰ ਰਿਲੀਜ਼ ਕਰੇਗੀ। ਰਿਲੀਜ਼ਿੰਗ ਡੇਟ ਤੋਂ ਬਾਅਦ ਫੈਨਜ਼ ਨੂੰ ਇਸ ਫਿਲਮ ਦਾ ਟ੍ਰੇਲਰ ਦਾ ਵੀ ਕਾਫੀ ਇੰਤਜ਼ਾਰ ਹੈ।ਫ਼ਿਲਮ ਨਾਲ ਜੁੜੀਆਂ ਹੋਰ ਅਪਡੇਟਸ ਸਾਹਮਣੇ ਆਇਆ ਹਨ। ਰਿਪੋਰਟਾਂ ਮੁਤਾਬਕ ਸੁਪਰਸਟਾਰ ਸਲਮਾਨ ਖਾਨ ਫਿਲਮ ਰਾਧੇ ਦਾ ਟ੍ਰੇਲਰ ਅਪ੍ਰੈਲ ਦੇ ਪਹਿਲੇ ਹਫ਼ਤੇ ਰਿਲੀਜ਼ ਕਰਨਗੇ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਗਿਆ, ਪਰ ਸਲਮਾਨ ਦੇ ਫੈਨਜ਼ ਇਸ ਹਫ਼ਤੇ ਦਾ ਇੰਤਜ਼ਾਰ ਕਰ ਰਹੇ ਹਨ। ਸਲਮਾਨ ਖਾਨ ਦੀ ਫਿਲਮ ਬਾਰੇ ਖ਼ਬਰਾਂ ਆਈਆਂ ਸਨ ਕਿ ਇਹ ਵਾਂਟੇਡ ਵਰਗੀ ਫ਼ਿਲਮ ਹੋਣ ਜਾ ਰਹੀ ਹੈ ਪਰ ਮੁੜ ਫੇਰ ਅਪਡੇਟਸ ਆਈਆਂ ਕਿ ਇਸ ਦਾ ਫਿਲਮ ਵਾਂਟਡ ਨਾਲ ਕੋਈ ਲੈਣਾ ਦੇਣਾ ਨਹੀਂ।ਪ੍ਰਭੂਦੇਵਾ ਵੱਲੋਂ ਡਾਇਰੈਕਟਡ ਇਹ ਫਿਲਮ ਸਲਮਾਨ ਖਾਨ ਦੇ ਕੈਰੀਅਰ ਵਿੱਚ ਨਵਾਂ ਮੋੜ ਲਿਆਉਣ ਵਾਲੀ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਫਿਲਮ ਕਾਫੀ ਰਿਕਾਰਡਸ ਤੋੜ ਸਕਦੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਟੱਕਰ ਦੇਣ ਲਈ ਜਾਨ ਅਬ੍ਰਾਹਮ ਦੀ ਫਿਲਮ ‘ਸੱਤਯਮੇਵ ਜਯਤੇ 2’ ਵੀ ਈਦ ਮੌਕੇ ਤੇ ਰਿਲੀਜ਼ ਹੋਣ ਜਾ ਰਹੀ ਹੈ।

Related posts

ਜੱਸੀ ਗਿੱਲ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Ehna Chauni aa’ ਦਾ ਫਰਸਟ ਲੁੱਕ

On Punjab

ਜਾਣੋ ਵਿਰਾਟ ਨੇ ਆਪਣੀ ਇਸ ਤਸਵੀਰ ਦਾ ਕ੍ਰੈਡਿਟ ਆਪਣੀ ਪਤਨੀ ਨੂੰ ਕਿਉਂ ਦਿੱਤਾ ?

On Punjab

ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

On Punjab