PreetNama
ਖਾਸ-ਖਬਰਾਂ/Important News

ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ਦੇ ਸ਼ੌਪਿੰਗ ਮਾਲ ‘ਚ ਚੱਲੀ ਗੋਲ਼ੀ, ਇੱਕ ਦੀ ਮੌਤ

ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ‘ਚ ਬੀਤੀ ਸ਼ਾਮ ਇਕ ਸ਼ੌਪਿੰਗ ਮਾਲ ਦੇ ਬਾਹਰ ਗੋਲ਼ੀਆਂ ਚੱਲਣ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਕਾਟ ਰੋਡ ਅਤੇ 72 ਐਵੀਨਿਊ ਸਥਿਤ ਸਕੌਟਸਡੇਲ ਸੈਂਟਰ ਮਾਲ ਦੇ ਵਾਲਮਾਰਟ ਵਾਲੀ ਪਾਰਕਿੰਗ ‘ਚ ਵਾਪਰੀ। ਮ੍ਰਿਤਕ ਦੀ ਪਛਾਣ ਸ੍ਰੀ ਨਿਵਾਸੀ 29 ਸਾਲਾ ਬਿਕਰਮਦੀਪ ਸਿੰਘ ਰੰਧਾਵਾ ਵਜੋਂ ਹੋਈ ਹੈ ਅਤੇ ਉਹ ਨੇੜਲੇ ਸ਼ਹਿਰ ਮੈਪਲ ਰਿੱਜ ਦੀ ਜੇਲ੍ਹ ‘ਚ ਅਫਸਰ ਦੇ ਅਹੁਦੇ ‘ਤੇ ਸਨ।

ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਸ ਇਲਾਕੇ ਨੂੰ ਸੀਲ ਕਰ ਕੇ ਘਟਨਾ ਦੀ ਤਫਤੀਸ਼ ਕਰਦਿਆਂ ਇਸ ਸਬੰਧ ਵਿਚ ਕੁਝ ਗਵਾਹਾਂ ਦੇ ਬਿਆਨ ਵੀ ਲਏ ਹਨ, ਪਰ ਇਹ ਖਬਰ ਲਿਖੇ ਜਾਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਅਨੁਸਾਰ ਇਹ ਮਿਥ ਕੇ ਕੀਤੇ ਗਏ ਕਤਲ ਦੀ ਘਟਨਾ ਜਾਪਦੀ ਹੈ। ਦਿਨ-ਦਿਹਾੜੇ ਸ਼ਹਿਰ ਦੇ ਗਹਿਮਾ ਗਹਿਮੀ ਵਾਲੇ ਖੇਤਰ ਵਿਚ ਵਾਪਰੀ ਇਸ ਘਟਨਾ ਨੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।

Related posts

ਭਾਰਤ ਨਾਲ ‘ਸਾਰਥਕ ਗੱਲਬਾਤ’ ਲਈ ਤਿਆਰ: ਪਾਕਿ ਪ੍ਰਧਾਨ ਮੰਤਰੀ

On Punjab

‘Rs 24,176-cr loan in 20 months’: HP may delay salaries, pensions LoP says state in mess due to Cong promises

On Punjab

ਪੀ ਯੂ: ਤਿਵਾੜੀ ਉਪ ਰਾਸ਼ਟਰਪਤੀ ਨੂੰ ਮਿਲੇ

On Punjab