59.7 F
New York, US
May 16, 2024
PreetNama
ਸਿਹਤ/Health

ਸਰੀਰ ਲਈ ਬੇ-ਹੱਦ ਲਾਹੇਵੰਦ ਹੈ ਨਾਰੀਅਲ, ਜਾਣੋ ਅਣਗਿਣਤ ਲਾਭ

ਲਾਹੇਵੰਦ ਨਾਰੀਅਲ ਵਿਚ ਕਾਰਬੋਹਾਈਡ੍ਰੇਟ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਆਇਰਨ ਤੇ ਵਿਟਾਮਿਨ ਹੁੰਦੇ ਹਨ, ਜਿਨ੍ਹਾਂ ਨਾਲ ਜ਼ਰੂਰੀ ਸ਼ਕਤੀ ਸਰੀਰ ਨੂੰ ਮਿਲਦੀ ਹੈ। ਨਾਰੀਅਲ ਵਿਚ ਮੌਜੂਦ ਖਣਿਜ, ਪ੍ਰੋਟੀਨ ਤੇ ਵਿਟਾਮਿਨ-ਏ ਦੀ ਭਰਪੂਰ ਮਾਤਰਾ ਉੱਚ ਪੱਧਰੀ ਗੁਣ ਪ੍ਰਦਾਨ ਕਰਦੀ ਹੈ, ਜਿਸ ਨਾਲ ਸਰੀਰ ਸਿਹਤਮੰਦ ਤੇ ਸੁੰਦਰ ਬਣਿਆ ਰਹਿੰਦਾ ਹੈ।ਨਾਰੀਅਲ ਦਾ ਦਰੱਖ਼ਤ ਲੰਬਾ ਤੇ ਉੱਚਾ ਹੁੰਦਾ ਹੈ। ਇਸ ਦੇ ਉਪਰਲੇ ਪਾਸੇ ਪੱਤਿਆ ਦਾ ਝੁੰਡ ਹੁੰਦਾ ਹੈ ਤੇ ਨਾਰੀਅਲ ਦਾ ਫਲ ਵੀ ਟੀਸੀ ‘ਤੇ ਲੱਗਦਾ ਹੈ। ਇਸ ਦੀ ਉਚਾਈ 60-98 ਫੁੱਟ ਤਕ ਹੁੰਦੀ ਹੈ। ਇਸ ਦੀ ਕਾਸ਼ਤ ਭਾਰਤ ਦੇ ਦੱਖਣੀ ਹਿੱਸੇ ‘ਚ ਕੀਤੀ ਜਾਂਦੀ ਹੈ।
ਫ਼ਾਇਦੇ
ਨਾਰੀਅਲ ਦੇ ਪਾਣੀ ‘ਚ ਮੌਜੂਦ ਐਂਟੀਆਕਸੀਡੈਂਟਸ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।।ਨਾਰੀਅਲ ਪਾਣੀ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ। ਇਸ ‘ਚ ਮੌਜੂਦ ਪੌਸ਼ਟਿਕ ਤੱਤ ਸਰੀਰ ਦੇ ਗਲੂਕੋਜ਼ ਪੱਧਰ ਨੂੰ ਕੰਟਰੋਲ ‘ਚ ਰੱਖਦੇ ਹਨ।
ਬਿਮਾਰੀਆਂ ਤੋਂ ਬਚਾਅ

– ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ, ਥਾਇਰਾਇਡ ਹਾਰਮੋਨ ਨੂੰ ਸੰਤੁਲਿਤ ਰੱਖਣ, ਦਿਲ ਨੂੰ ਮਜ਼ਬੂਤ ਰੱਖਣ ‘ਚ ਵੀ ਸਹਾਇਕ ਹੈ।

– ਇਸ ਵਿਚਲਾ ਮੈਗਨਸ਼ੀਅਮ ਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ

ਨਾਰੀਅਲ ਪਾਣੀ ਪੀਣ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

– ਨਾਰੀਅਲ ਪਾਣੀ ‘ਚ ਹੋਰ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਤੇ ਐਂਜਾਈਮ ਹੁੰਦੇ ਹਨ, ਜੋ ਸਰੀਰ ਦਾ ਕਈ ਬਿਮਾਰੀਆਂ ਤੋਂ ਬਚਾ ਕਰਦੇ ਹਨ। ਗਰਭਵਤੀ ਔਰਤਾਂ ਲਈ ਵੀ ਨਾਰੀਅਲ ਪਾਣੀ ਲਾਹੇਵੰਦ ਹੈ।
ਮੋਟਾਪੇ ‘ਚ ਫ਼ਾਇਦੇਮੰਦ

ਵੱਧ ਰਹੇ ਭਾਰ ਨੂੰ ਰੋਕਣ ਲਈ ਨਾਰੀਅਲ ਦਾ ਪਾਣੀ ਕਾਫ਼ੀ ਲਾਭਦਾਇਕ ਹੋ ਸਕਦਾ ਹੈ। ਨਾਰੀਅਲ ਪਾਣੀ ਪੀਣ ਨਾਲ ਕਾਫ਼ੀ ਦੇਰ ਭੁੱਖ ਨਹੀਂ ਲੱਗਦੀ, ਜਿਸ ਕਾਰਨ ਮੋਟਾਪਾ ਕੰਟਰੋਲ ‘ਚ ਰਹਿੰਦਾ ਹੈ। ਇਸ ਲਈ ਮੋਟਾਪੇ ਤੋਂ ਪਰੇਸ਼ਾਨ ਵਿਅਕਤੀਆਂ ਲਈ ਨਾਰੀਅਲ ਪਾਣੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਇਹ ਸਰੀਰ ਦੀ ਚਰਬੀ ਘਟਾਉਣ ‘ਚ ਮਦਦ ਕਰਦਾ ਹੈ।

ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਭਾਰਤ ਦੇ ਬਹੁਤ ਹਿੱਸਿਆਂ ‘ਚ ਭੋਜਨ ਦੇ ਰੂਪ ‘ਚ ਵਰਤਿਆ ਜਾਂਦਾ ਹੈ। ਨਾਰੀਅਲ ਤੇ ਇਸ ‘ਚ ਮੌਜੂਦ ਤੱਤ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।

Related posts

World Book Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ‘ਵਿਸ਼ਵ ਪੁਸਤਕ ਦਿਵਸ’, ਪੜ੍ਹੋ ਇਸ ਨਾਲ ਜੁੜੇ ਰੌਚਕ ਤੱਥ

On Punjab

Sidharth Shukla Heart Attack: ਘੱਟ ਉਮਰ ’ਚ ਵੀ ਆ ਸਕਦੈ ਹਾਰਟ ਅਟੈਕ, ਜਾਣੋ ਕਾਰਨ ਤੇ ਬਚਾਅ ਦੇ ਤਰੀਕੇ

On Punjab

ਜੇ ਤੁਹਾਨੂੰ ਵੀ ਨਹੀਂ ਲਗਦੀ ਭੁੱਖ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਹੋਏਗਾ ਲਾਭ

On Punjab