PreetNama
ਸਿਹਤ/Health

ਸਰੀਰ ਨੂੰ ਇਹਨਾਂ ਖ਼ਤਨਾਕ ਬਿਮਾਰੀਆਂ ਤੋਂ ਬਚਾਉਂਦੀ ਹੈ ਸ਼ਕਰਕੰਦੀ

Protects the body deadly diseases: ਬਾਜ਼ਾਰ ‘ਚ ਜਾਂਦੇ ਸਮੇਂ ਸ਼ਕਰਕੰਦੀ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ। ਪਰ ਹੁਣ ਸ਼ਕਰਕੰਦੀ ਦੇ ਫਾਇਦੇ ਜਾਨਣ ਤੋਂ ਬਾਅਦ ਤੁਸੀਂ ਇਸਨੂੰ ਨਜ਼ਰ ਅੰਦਾਜ ਕਰਨ ਬਾਰੇ ਸੋਚ ਵੀ ਨਹੀਂ ਸਕੋਗੇ।ਪੇਟ ਦੇ ਅਲਸਰ ਦਾ ਇਲਾਜ : ਪੇਟ ਅਤੇ ਅੰਤੜੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਦੇ ਅੰਦਰ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਵਿਟਾਮਿਨ ਬੀ-ਕੰਪਲੈਕਸ, ਵਿਟਾਮਿਨ ‘ਸੀ’, ਕੈਰੋਟੀਨ, ਪੋਟਾਸ਼ੀਅਮ, ਬੀਟਾ ਕੈਰੋਟੀਨ ਅਤੇ ਕੈਲਸ਼ੀਅਮ ਆਦਿ।

ਇਨ੍ਹਾਂ ਨਾਲ ਜੇ ਤੁਹਾਡੇ ਪੇਟ ਵਿਚ ਅਲਸਰ ਹੈ ਤਾਂ ਉਹ ਵੀ ਠੀਕ ਹੋ ਜਾਵੇਗਾ।
ਪਾਚਣ ਵਿਚ ਫਾਇਦੇਮੰਦ : ਸ਼ਕਰਕੰਦੀ ਵਿਚ ਫਾਈਬਰ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਅੰਦਰ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਪਚਾਉਣ ਵਿਚ ਕਾਫੀ ਸਹਾਇਤਾ ਕਰਦਾ ਹੈ। ਸ਼ਕਰਕੰਦੀ ਦੇ ਅੰਦਰ ਸਟਾਰਚ ਪਾਇਆ ਜਾਂਦਾ ਹੈ। ਇਸ ਲਈ ਪਚਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੈਦਾ ਨਹੀਂ ਕਰਦਾ।
ਗਠੀਏ ਦੇ ਇਲਾਜ ਵਿਚ : ਜੇ ਤੁਹਾਨੂੰ ਗਠੀਏ ਦੀ ਬਿਮਾਰੀ ਹੈ ਭਾਵ ਕਿ ਤੁਹਾਡੇ ਜੋੜਾਂ ਵਿਚ ਦਰਦ ਰਹਿੰਦਾ ਹੈ ਤਾਂ ਜਿਸ ਪਾਣੀ ਵਿਚ ਤੁਸੀਂ ਸ਼ਕਰਕੰਦੀ ਨੂੰ ਉਬਾਲਦੇ ਹੋ, ਉਸ ਪਾਣੀ ਨੂੰ ਜੋੜਾਂ ‘ਤੇ ਲਗਾਓ। ਸ਼ਕਰਕੰਦੀ ਦੇ ਫਾਇਦੇ ਨਾਲ ਤੁਹਾਡਾ ਗਠੀਏ ਦਾ ਦਰਦ ਵੀ ਘੱਟ ਹੋ ਜਾਵੇਗਾ ਅਤੇ ਉਸ ਦੇ ਦਰਦ ਤੋਂ ਕਾਫੀ ਰਾਹਤ ਵੀ ਮਿਲੇਗੀ।
ਡਾਇਬਟੀਜ਼ ਕੰਟਰੋਲ: ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ, ਜੋ ਡਾਇਬਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਸ਼ੂਗਰ ਦੇ ਰੋਗੀਆਂ ਨੂੰ ਸ਼ਕਰਕੰਦੀ ਜ਼ਰੂਰ ਖਾਣੀ ਚਾਹੀਦੀ ਹੈ।

ਸਿਹਤਮੰਦ ਦਿਲ: ਸ਼ਕਰਕੰਦੀ ਖਾਣ ਨਾਲ ਸਰੀਰ ਵਿਚ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ ਜੋ ਹੈਲਦੀ ਹਾਰਟ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਹੀ ਸ਼ਕਰਕੰਦੀ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
ਅੱਖਾਂ ਦੀ ਰੌਸ਼ਨੀ: ਲਗਾਤਾਰ ਕੰਪਿਊਟਰ ਅਤੇ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਬੱਚਿਆਂ, ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ।

Related posts

ਵਿਟਾਮਿਨ A ਨਾਲ ਅੱਖਾਂ ਸੁਰੱਖਿਅਤ ਤੇ ਨਾਲੇ ਚਮੜੀ ਦੇ ਕੈਂਸਰ ਤੋਂ ਬਚਾਅ

On Punjab

ਜਾਣੋ ਕਿਵੇਂ ਦਹੀਂ ਸਿਹਤ ਬਣਾਈ ਰੱਖਣ ‘ਚ ਹੈ ਫਾਇਦੇਮੰਦ

On Punjab

World Liver Day 2022: ਜਿਗਰ ਨੂੰ ਮਜ਼ਬੂਤ ​​ਬਣਾਉਣ ਲਈ ਕਿਹੜਾ ਫਲ਼ ਹੈ ਫਾਇਦੇਮੰਦ ? ਜਾਣੋ ਅਜਿਹੇ 7 ਫਲ, ਜੋ ਲੀਵਰ ਬਣਾਉਣਗੇ ਸਟਰਾਂਗ

On Punjab