PreetNama
ਸਮਾਜ/Social

ਸਰਹੱਦ ‘ਤੇ ਗਹਿਗੱਚ ਫਾਇਰਿੰਗ, ਭਾਰਤੀ ਜਵਾਨ ਸ਼ਹੀਦ, 4 ਜ਼ਖ਼ਮੀ

ਜੰਮੂ: ਸਰਹੱਦ ‘ਤੇ ਭਾਰਤ ਤੇ ਪਾਕਿਤਸਾਨ ਵਿਚਾਲੇ ਫਿਰ ਗਹਿਗੱਚ ਫਾਇਰਿੰਗ ਹੋਈ। ਅੱਜ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਭਾਰਤੀ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਚਾਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕਿਸ਼ਨਾਘਾਟੀ ਸੈਕਟਰ ‘ਚ ਸਵੇਰੇ ਕਰੀਬ 11 ਵਜੇ ਪਾਕਿਸਤਾਨੀ ਰੇਂਜਰਸ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਭਾਰਤੀ ਜਵਨਾਂ ਨੇ ਜਵਾਬੀ ਕਾਰਵਾਈ ਕੀਤੀ।ਦੱਸ ਦਈਏ ਕਿ 17 ਅਗਸਤ ਨੂੰ ਵੀ ਪਾਕਿਸਤਾਨੀ ਸੈਨਾ ਵੱਲੋਂ ਕੀਤੇ ਗਏ ਸੀਜ਼ਫਾਇਰ ਦੀ ਉਲੰਘਣਾ ‘ਚ ਦੇਹਰਾਦੂਨ ਨਿਵਾਸੀ 35 ਸਾਲਾ ਨਾਇਕ ਸੰਦੀਪ ਥਾਪਾ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਸੀ। ਅਧਿਕਾਰੀ ਨੇ ਕਿਹਾ ਸੀ ਕਿ ਜਵਾਬੀ ਕਾਰਵਾਈ ‘ਚ ਪਾਕਿਸਤਾਨੀ ਸੈਨਾ ਨੂੰ ਭਾਰੀ ਨੁਕਸਾਨ ਹੋਇਆ ਜਿਸ ‘ਚ ਉਨ੍ਹਾਂ ਦੇ ਕਈ ਸੈਨਿਕ ਮਾਰੇ ਗਏ ਤੇ ਕਈ ਚੌਕੀਆਂ ਤਬਾਹ ਹੋ ਗਈਆਂ ਸੀ।

Related posts

ਚੰਨੀ ਵੱਲੋਂ ਸਤਲੁਜ ਦਰਿਆ ’ਤੇ ਚੱਲ ਰਹੇ ਕੰਮਾਂ ਦੀ ਸਮੀਖਿਆ

On Punjab

ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

On Punjab

Parliament Monsoon Session: ਮਨੀਪੁਰ ਮੁੱਦੇ ‘ਤੇ ਸੰਸਦ ‘ਚ ਅੱਜ ਵੀ ਹੰਗਾਮਾ, ਲੋਕ ਸਭਾ ਦੀ ਕਾਰਵਾਈ ਮੁਲਤਵੀ

On Punjab