ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਦਸ਼ੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (BKU Leader Rakesh Tikait) ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 7 ਮਹੀਨੇ ਤੋਂ ਕਿਸਾਨ ਅੰਦੋਲਨ (Farmers Protest) ਚੱਲ ਰਿਹਾ ਹੈ। ਸਰਕਾਰ ਨੂੰ ਕੀ ਸ਼ਰਮ ਨਹੀਂ ਆਉਂਦੀ? ਅੰਦੋਲਨ ਦੀ ਅੱਗੇ ਦੀ ਸਥਿਤੀ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਅਸੀਂ ਇੱਥੇ ਰਹਾਂਗੇ। ਰਾਕੇਸ਼ ਟਿਕੈਤ ਨੇ ਟਵੀਟ ਰਾਹੀਂ ਸਰਕਾਰ ਨੂੰ ਇਹ ਸਾਫ਼ ਸੰਕੇਤ ਦਿੱਤਾ ਹੈ ਕਿ ਅੰਦੋਲਨ ਕਿਸੇ ਵੀ ਕੀਮਤ ‘ਤੇ ਵਾਪਸ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਸੁਣ ਲੈ ਸਰਕਾਰ ਕਿਸਾਨ ਇਕ ਵਾਰ ਫਿਰ ਤੋਂ ਤਿਆਰ ਹਾਂ। ਉਨ੍ਹਾਂ ਨੇ ਇਹ ਵੀ ਲਿਖਿਆ ਅੰਦੋਲਨ ਖ਼ਤਮ ਨਹੀਂ ਹੋਵੇਗਾ ਇਹ ਸ਼ਾਂਤੀਪੂਰਨ ਤਰੀਕੇ ਤੋਂ ਚੱਲਦਾ ਰਹੇਗਾ।
26 ਜੂਨ ਨੂੰ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦੇ ਰਾਕੇਸ਼ ਟਿਕੈਤ ਨੇ ਸਾਫ਼ ਕਿਹਾ ਕਿ ਚਾਰ ਲੱਖ ਟਰੈਕਟਰ ਵੀ ਇੱਥੇ ਹਨ, 25 ਲੱਖ ਕਿਸਾਨ ਵੀ ਇੱਥੇ ਤੇ 26 ਤਰੀਕ ਵੀ ਹਰ ਮਹੀਨੇ ਆਉਂਦੀ ਹੈ। ਰਾਕੇਸ਼ ਟਿਕੈਤ ਨੇ ਟਵੀਟ ਕਰ ਲਿਖਿਆ, ‘ਚਾਰ ਲੱਖ ਟਰੈਕਟਰ ਵੀ ਇਥੇ ਹਨ, 25 ਲੱਖ ਕਿਸਾਨ ਵੀ ਇੱਥੇ ਹਨ ਤੇ 26 ਤਰੀਕ ਵੀ ਹਰ ਮਹੀਨੇ ਆਉਂਦੀ ਹੈ ਇਹ ਸਰਕਾਰ ਯਾਦ ਰੱਖ ਲਵੇ।’ ਆਪਣੇ ਟਵੀਟਸ ‘ਚ ਰਾਕੇਸ਼ ਟਿਕੈਤ ਨੇ ‘ਬਿਲ-ਵਾਪਸੀ_ਹੀ_ਘਰ_ਵਾਪਸੀ’ ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ 21 ਜੂਨ ਨੂੰ ਟਵੀਟ ਕਰਦਿਆਂ ਕਿਹਾ ਸੀ ਕਿ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ। ਸਰਹੱਦ ‘ਤੇ ਟੈਂਕ, ਖੇਤ ‘ਚ ਟਰੈਕਟਰ, ਨੌਜਵਾਨਾਂ ਦੇ ਹੱਥ ‘ਚ ਟਵਿੱਟਰ।