PreetNama
ਸਮਾਜ/Social

ਸਰਕਾਰ ਨੇ TikTok ਤੇ Facebook ਨੂੰ ਕੋਰੋਨਾ ਨਾਲ ਸਬੰਧਿਤ ਫਰਜ਼ੀ ਮੈਸੇਜ ਹਟਾਉਣ ਦੇ ਦਿੱਤੇ ਆਦੇਸ਼

Govt asks TikTok Facebook: ਨਵੀਂ ਦਿੱਲੀ: ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਸ ਜਿਵੇਂ TikTok, Helo ਤੇ Facebook ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਗਲਤ ਜਾਣਕਾਰੀ ਵਾਲੇ ਸੰਦੇਸ਼ਾਂ ਜਾਂ ਸਮੱਗਰੀ ਨੂੰ ਹਟਾਉਣ ਲਈ ਕਿਹਾ ਹੈ । ਇਹ ਜਾਣਕਾਰੀ ਤੇ ਸੰਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਸਰਕਾਰ ਦੀ ਚੱਲ ਰਹੀ ਮੁਹਿੰਮ ਨੂੰ ਕਮਜ਼ੋਰ ਬਣਾਉਂਦੀ ਹੈ ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਨ੍ਹਾਂ ਲੋਕਾਂ ਦੇ ਵੇਰਵੇ ਰੱਖਣ ਲਈ ਕਿਹਾ ਗਿਆ ਹੈ ਜੋ ਗਲਤ ਸਮੱਗਰੀ ਵਾਲੇ ਸੰਦੇਸ਼ ਭੇਜਦੇ ਹਨ । ਜਿਨ੍ਹਾਂ ਦੇ ਵੇਰਵਿਆਂ ਨੂੰ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨਾਲ ਸਾਂਝੇ ਕੀਤਾ ਜਾ ਸਕਦਾ ਹੈ ।

ਸੂਤਰਾਂ ਅਨੁਸਾਰ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ, ਖਾਸ ਕਰਕੇ TikTok, Helo ਤੇ Facebook ‘ਤੇ ਵੱਡੀ ਗਿਣਤੀ ਵਿੱਚ ਜਾਅਲੀ ਤੇ ਗਲਤ ਜਾਣਕਾਰੀ ਵਾਲੇ ਆਡੀਓ ਤੇ ਵੀਡੀਓ ਸੰਦੇਸ਼ ਪੋਸਟ ਕੀਤੇ ਜਾ ਰਹੇ ਹਨ । ਜਿਸ ਕਾਰਨ ਮੰਤਰਾਲੇ ਨੇ ਕਿਹਾ ਕਿ ਗਲਤ ਸੰਦੇਸ਼ਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਤੇ ਹੋਰ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।

ਇਸ ਤੋਂ ਅੱਗੇ ਮੰਤਰਾਲੇ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਕਿਹਾ ਹੈ, ਜੋ ਕੋਰੋਨਾ ਵਾਇਰਸ ਵਿਰੁੱਧ ਸਰਕਾਰ ਦੀ ਮੁਹਿੰਮ ‘ਤੇ ਮਾੜਾ ਅਸਰ ਪਾਉਂਦੀ ਹੈ । ਇਸ ਦੌਰਾਨ ਇੰਟਰਨੈੱਟ ਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਪਲੇਟਫਾਰਮਸ ਤੋਂ ਕਿਸੇ ਵੀ ਸਮਗਰੀ ਨੂੰ ਹਟਾਉਣ ਲਈ ਕਾਨੂੰਨੀ ਆਦੇਸ਼ ਜਾਰੀ ਕਰਨੇ ਚਾਹੀਦੇ ਹਨ ।

Related posts

ਫੌਜੀ ਸੰਘਰਸ਼ ਵਿੱਚ 11 ਜਵਾਨਾਂ ਦੀ ਮੌਤ, 78 ਜ਼ਖ਼ਮੀ: ਪਾਕਿਸਤਾਨ

On Punjab

ਭਾਰਤ ਵੱਲੋਂ ਡਰੋਨ ਤੋਂ ਮਿਜ਼ਾਈਲ ਛੱਡਣ ਦਾ ਸਫ਼ਲ ਪ੍ਰੀਖਣ

On Punjab

ਆਡੀਓ ਲੀਕ ਤੋਂ ਸਹਿਮੀ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੀਐੱਮ ਦਫ਼ਤਰ ‘ਚ ਕਈ ਚੀਜ਼ਾਂ ‘ਤੇ ਲੱਗੀ ਪਾਬੰਦੀ

On Punjab