PreetNama
ਰਾਜਨੀਤੀ/Politics

ਸਟੇਜ ‘ਤੇ ਸਿਆਸਤ! ਪੰਜਾਬ ਸਰਕਾਰ ਤੇ SGPC ਦੇ ਰੌਲੇ ‘ਚ ਹੁਣ ਡੇਰਾ ਬਾਬਾ ਨਾਨਕ ‘ਚ ਤੀਜੀ ਧਿਰ ਦੀ ਵੱਖਰੀ ਸਟੇਜ

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਗਮਾਂ ‘ਤੇ ਮੁੱਖ ਸਟੇਜ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ ਕਿ ਹੁਣ ਡੇਰਾ ਬਾਬਾ ਨਾਨਕ ‘ਚ ਵੀ 2 ਸਟੇਜਾਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਇੱਥੇ ਦੂਜੀ ਸਟੇਜ ਬਣਾ ਰਹੀ ਹੈ।

ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (NHAI) ਵੱਲੋਂ ਵੱਖਰੀ ਸਟੇਜ ਬਣਾਉਣ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਹੈ।

ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਪੰਜਾਬ ਸਰਕਾਰ ਇੱਕ ਸਟੇਜ ਬਣਾ ਰਹੀ ਹੈ ਤਾਂ ਉੱਥੋਂ ਮਹਿਜ਼ 7 ਕਿਲੋਮੀਟਰ ਦੂਰ NHAI ਵੱਖਰੇ ਤੌਰ ‘ਤੇ ਸਟੇਜ ਕਿਉਂ ਬਣਾ ਰਿਹਾ ਹੈ। ਉਨ੍ਹਾਂ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ NHAI ਵੱਲੋਂ ਇਵੇਂ ਵੱਖਰੀ ਸਟੇਜ ਨਾ ਬਣਾਈ ਜਾਏ।

ਵੇਖੋ ਸੁਖਜਿੰਦਰ ਰੰਧਾਵਾ ਵੱਲੋਂ ਪੀਐਮ ਮੋਦੀ ਨੂੰ ਭੇਜੀ ਗਈ ਚਿੱਠੀ-

Related posts

ਮੀਡੀਆ ਬਨਾਮ ਮੁਲਕ

On Punjab

ਡਾ.ਮਨਮੋਹਨ ਸਿੰਘ ਦਾ ਅੰਮ੍ਰਿਤਸਰ ਨਾਲ ਰਿਹਾ ਵਿਸ਼ੇਸ਼ ਰਿਸ਼ਤਾ, ਲੋਕ ਭਾਵਨਾਤਮਕ ਯਾਦ ਵਿੱਚ ਡੁੱਬੇ

On Punjab

ਕਾਂਗਰਸ ਭਾਜਪਾ, ਆਰਐੱਸਐੱਸ ਤੇ ਭਾਰਤ ਰਾਜ ਨਾਲ ਲੜ ਰਹੀ ਹੈ: ਰਾਹੁਲ ਗਾਂਧੀ

On Punjab