PreetNama
ਖੇਡ-ਜਗਤ/Sports News

ਸ਼ੇਨ ਵਾਰਨ ਐਕਸੀਡੈਂਟ : ਆਸਟ੍ਰੇਲੀਆ ਦੇ ਮਹਾਨ ਖਿਡਾਰੀ ਦਾ ਹੋਇਆ ਐਕਸੀਡੈਂਟ, 15 ਮੀਟਰ ਤਕ ਫਿਸਲੀ ਬਾਈਕ

ਆਸਟ੍ਰੇਲੀਆ ਦੇ ਮਹਾਨ ਸਪਿਨ ਗੇਂਦਬਾਜ਼ ਸ਼ੇਨ ਵਾਰਨ ਐਤਵਾਰ ਨੂੰ ਬਾਈਕ ਹਾਦਸੇ ‘ਚ ਜ਼ਖ਼ਮੀ ਹੋ ਗਏ। ਹਾਲਾਂਕਿ, ਸੱਟਾਂ ਗੰਭੀਰ ਨਹੀਂ ਸਨ ਤੇ ਸਾਵਧਾਨੀ ਵਜੋਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਸਿਡਨੀ ਮਾਰਨਿੰਗ ਹੇਰਾਲਡ ਨੇ ਸੋਮਵਾਰ ਨੂੰ ਨਿਊਜ਼ਕਾਰਪ ਦੇ ਹਵਾਲੇ ਨਾਲ ਕਿਹਾ ਕਿ ਸ਼ੇਨ ਵਾਰਨ ਆਪਣੇ ਬੇਟੇ ਜੈਕਸਨ ਨਾਲ ਬਾਈਕ ਚਲਾ ਰਿਹਾ ਸੀ। ਇਸ ਦੌਰਾਨ ਉਹ ਬਾਈਕ ਤੋਂ ਡਿੱਗ ਗਿਆ ਤੇ 15 ਮੀਟਰ ਤਕ ਫਿਸਲ ਗਿਆ। ਅਜਿਹੇ ‘ਚ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਰਿਪੋਰਟ ਅਨੁਸਾਰ 52 ਸਾਲਾ ਸ਼ੇਨ ਵਾਰਨ ਗੰਭੀਰ ਸੱਟ ਤੋਂ ਬਚ ਗਏ ਹਨ ਪਰ ਸੋਮਵਾਰ ਸਵੇਰੇ ਉੱਠ ਕੇ ਉਨ੍ਹਾਂ ਨੂੰ ਕਾਫੀ ਦਰਦ ਮਹਿਸੂਸ ਹੋਇਆ। ਰਿਪੋਰਟ ਵਿਚ ਕਿਹਾ ਗਿਆ ਹੈ, ‘ਇਸ ਡਰ ਤੋਂ ਕਿ ਉਸਦੀ ਲੱਤ ਟੁੱਟ ਗਈ ਹੈ ਜਾਂ ਉਸ ਦੀ ਕਮਰ ਨੂੰ ਨੁਕਸਾਨ ਪਹੁੰਚਿਆ ਹੈ, ਉਹ ਸਾਵਧਾਨੀ ਵਜੋਂ ਦੁਬਾਰਾ ਹਸਪਤਾਲ ਗਿਆ।’ ਸ਼ੇਨ ਵਾਰਨ ਨੇ ਆਸਟਰੇਲੀਆਈ ਟੀਮ ਲਈ 145 ਟੈਸਟ ਮੈਚ ਖੇਡੇ ਹਨ ਤੇ 708 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਹ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿਚ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।

Related posts

ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਝਟਕਾ, ਸ਼ਿਖਰ ਹੋਏ ਬਾਹਰ

On Punjab

ਵੈਸਟਇੰਡੀਜ਼ ਖਿਲਾਫ਼ T20 ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

On Punjab

18 ਸਾਲ ਦੀ ਏਮਾ ਰਾਦੁਕਾਨੂ ਨੇ ਰਚਿਆ ਇਤਿਹਾਸ, ਜਿੱਤਿਆ US Open 2021 ਟਾਈਟਲ

On Punjab