PreetNama
ਖੇਡ-ਜਗਤ/Sports News

ਸ਼ਾਹਿਦ ਦੀ ਜ਼ਿੰਦਗੀ ਦੀ ਪਹਿਲੀ 100 ਕਰੋੜੀ ਫ਼ਿਲਮ ਬਣੀ ‘ਕਬੀਰ ਸਿੰਘ’

ਮੁੰਬਈ: ਹਾਲ ਹੀ ‘ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ‘ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਔਡੀਅੰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਾਹਿਦ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ 100 ਕਰੋੜੀ ਫ਼ਿਲਮ ਮਿਲ ਗਈ ਹੈ। ਜੀ ਹਾਂ, ਫ਼ਿਲਮ ਨੇ ਪੰਜ ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਦੀ ਖਾਸ ਗੱਲ ਹੈ ਕਿ ਇਹ ਸ਼ਾਹਿਦ ਸਟਾਰਰ ਸੋਲੋ ਫ਼ਿਲਮ ਹੈ ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਂਝ ਇਸ ਤੋਂ ਪਹਿਲਾਂ ਵੀ ਸ਼ਾਹਿਦ ਕਪੂਰ ਦੀ ਫ਼ਿਲਮ‘ਪਦਮਾਵਤ‘ 300 ਕਰੋੜ ਦੀ ਕਮਾਈ ਕਰ ਚੁੱਕੀ ਹੈ ਪਰ ਇਸ ਦੀ ਕਮਾਈ ਦਾ ਕ੍ਰੈਡਿਟ ਰਣਵੀਰ ਸਿੰਘ ਤੇ ਦੀਪਿਕਾ ਦੇ ਖਾਤੇ ‘ਚ ਗਿਆ ਸੀ।ਸ਼ਾਹਿਦ ਫ਼ਿਲਮ ਨੂੰ ਮਿਲੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਇਸ ਦੇ ਨਾਲ ਹੀ ਜਲਦੀ ਹੀ ਉਹ ਇੱਕ ਹੋਰ ਸਾਉਥ ਇੰਡੀਅਨ ਫ਼ਿਲਮ ਦੇ ਰੀਮੇਕ ਕਰਨਗੇ। ‘ਕਬੀਰ ਸਿੰਘ‘ ਦੀ ਕਮਾਈ ਸਾਲ ਦੀ ਵੱਡੀਆਂ ਫ਼ਿਲਮਾਂ ਨੂੰ ਟੱਕਰ ਦੇ ਰਹੀ ਹੈ ਜਿਸ ਦੀ ਸਿੱਧੇ ਤੌਰ ‘ਤੇ ਟੱਕਰ ‘ਉੜੀ’ ਤੇ ‘ਭਾਰਤ’ ਨਾਲ ਹੈ। ਦੇਖਦੇ ਹਾਂ ਇਨ੍ਹਾਂ ਦੀ ਟੱਕਰ ਕਿੱਥੇ ਤਕ ਜਾਂਦੀ ਹੈ।

Related posts

PV Sindhu Interview : ਮੈਨੂੰ ਮੰਦਰ ਜਾਣਾ ਬਹੁਤ ਪਸੰਦ ਹੈ, ਭਗਵਾਨ ਦੇ ਆਸ਼ੀਰਵਾਜ ਨਾਲ ਜਿੱਤਿਆ ਮੈਡਲ

On Punjab

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਮੰਜੂ ਰਾਣੀ

On Punjab

ਦਿੱਲੀ ਦੀ ਜਿੱਤ ਦੇ ਹੀਰੋ ਰਹੇ ਐਨਰਿਚ ਨਾਤਰੇਜ ਨੇ ਜਿੱਤਿਆ ਪਲੇਅਰ ਆਫ਼ ਦ ਮੈਚ ਦਾ ਖ਼ਿਤਾਬ, ਦੱਸਿਆ-ਕਿਉਂ ਮਿਲੀ ਸਫ਼ਲਤਾ

On Punjab