PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੜਿੰਗ ਵੱਲੋਂ ਸੁਖਬੀਰ ਨੂੰ ਇਕੱਲੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਿਆਸੀ ਮਾਹੌਲ ਨੂੰ ਭਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕੱਲੇ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਠ ਦਸੰਬਰ ਨੂੰ ਗਿੱਦੜਬਾਹਾ ਵਿਚ ਪਾਰਟੀ ਦਫ਼ਤਰ ਖੋਲ੍ਹਣ ਮੌਕੇ ਐਲਾਨ ਕੀਤਾ ਸੀ ਕਿ ਉਹ ਅਗਾਮੀ ਵਿਧਾਨ ਸਭਾ ਚੋਣ ਗਿੱਦੜਬਾਹਾ ਹਲਕੇ ਤੋਂ ਲੜਨਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਕੀ ਉਹ ਇੱਕੋ ਹਲਕੇ ਗਿੱਦੜਬਾਹਾ ਤੋਂ ਚੋਣ ਲੜਨਗੇ ਜਾਂ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਤਿਆਰੀ ’ਚ ਹਨ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰੀਬ ਇੱਕ ਮਹੀਨੇ ਮਗਰੋਂ ਅੱਜ ਸੁਖਬੀਰ ਸਿੰਘ ਬਾਦਲ ਦੀ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਵੀ ਕੀਤਾ ਹੈ ਅਤੇ ਨਾਲ ਨਵੀਂ ਚੁਣੌਤੀ ਵੀ ਦੇ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਏਨਾ ਭਰੋਸਾ ਹੈ ਤਾਂ ਉਹ (ਬਾਦਲ) ਸਿਰਫ਼ ਗਿੱਦੜਬਾਹਾ ਹਲਕੇ ਤੋਂ ਚੋਣ ਲੜਨ ਤੇ ਕਿਸੇ ਦੂਸਰੇ ਹਲਕੇ ਲੰਬੀ ਜਾਂ ਜਲਾਲਾਬਾਦ ਤੋਂ ਚੋਣ ਨਾ ਲੜਨ।

Related posts

ਅਕਾਲੀ ਦਲ ਦੀ ਸੁਰਜੀਤੀ ਲਈ ਭਰਤੀ ਕਮੇਟੀ ਨਾਲ ਸਹਿਯੋਗ ਕਰੇ ਸੰਗਤ: ਹਰਪ੍ਰੀਤ ਸਿੰਘ

On Punjab

ਅਮਿਤ ਸ਼ਾਹ ਨੇ ਮੋਰਬੀ ਘਟਨਾ ‘ਤੇ ਜਤਾਇਆ ਡੂੰਘਾ ਦੁੱਖ, ਕਿਹਾ- ਪੂਰੇ ਦੇਸ਼ ਦੀਆਂ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ

On Punjab

ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ ‘ਤੇ ਉਠਾਏ ਸਵਾਲ

On Punjab