PreetNama
ਫਿਲਮ-ਸੰਸਾਰ/Filmy

ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ 15 ਦਿਨ ਲਈ ਸਲਮਾਨ ਖ਼ਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ!

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਨ ਦੇ ਲਈ ਦਸੰਬਰ ਦਾ ਇਹ ਮਹਿਨਾ ਬੇਹੱਦ ਖ਼ਾਸ ਰਿਹਾ ਹੈ। ਇਨ੍ਹਾਂ ਦੋਵਾਂ ਨੇ ਇਸ ਮਹੀਨੇ ਇਕ-ਦੂਜੇ ਨਾਲ ਵਿਆਹ ਕਰ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਬੀਤੇ ਦਿਨੀਂ ਵਿਆਹ ਕੀਤੀ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। ਵਿਆਹ ਤੋਂ ਬਾਅਦ ਹੁਣ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਕੰਮ ‘ਤੇ ਵਾਪਸ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਅਜਿਹੇ ਵਿਚ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਅਦਾਕਾਰ ਸਲਮਾਨ ਖ਼ਾਨ ਨਾਲ ਕਦੋਂ ਮਿਲਣ ਵਾਲੀ ਹੈ ਇਸ ਦਾ ਵੀ ਖੁਲਾਸਾ ਹੋ ਗਿਾ ਹੈ। ਅਦਾਕਾਰਾ ਦਿੱਗਜ਼ ਅਦਾਕਾਰ ਨੂੰ ਅਗਲੇ ਮਹੀਨੇ ਮਿਲਣ ਵਾਲੀ ਹੈ। ਨਾਲ ਹੀ ਆਪਣੀ ਫਿਲਮ ਟਾਈਗਰ 3 ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ। ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਅਗਲੇ ਮਹੀਨੇ ਆਪਣੀ ਫਿਲਮ ਟਾਈਗਰ 3 ਦੀ ਸ਼ੂਟਿੰਗ ਸ਼ੁਰੂ ਕਰਨਗੇ।

ਇਹ ਫਿਲਮ ਦਾ ਆਖਰੀ ਸ਼ੈਡਿਊਲ ਹੋਵੇਗਾ ਜੋ 15 ਦਿਨਾਂ ਤਕ ਚੱਲਣ ਵਾਲਾ ਹੈ। ਟਾਈਗਰ 3 ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ ਵਿੱਚ ਹੋਵੇਗੀ। ਅਜਿਹੇ ‘ਚ ਫਿਲਮ ਦੇ ਸ਼ੂਟਿੰਗ ਸੈੱਟ ‘ਤੇ ਵੱਧ ਸੁਰੱਖਿਆ ਰੱਖੀ ਜਾਵੇਗੀ। ਇਹ ਸੁਰੱਖਿਆ ਇਸ ਲਈ ਰੱਖੀ ਜਾਵੇਗੀ ਤਾਂ ਜੋ ਫਿਲਮ ਦਾ ਕੋਈ ਸੀਨ ਲੀਕ ਨਾ ਹੋਵੇ। ਖਾਸ ਗੱਲ ਇਹ ਹੈ ਕਿ ਟਾਈਗਰ 3 ਦਾ ਆਖਰੀ ਸ਼ੈਡਿਊਲ ਐਕਸ਼ਨ ਨਾਲ ਭਰਪੂਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਰੂਸ, ਤੁਰਕੀ, ਆਸਟਰਲੀਆ ਅਤੇ ਮੁੰਬਈ ਵਿਚ ਕੀਤੀ ਗਈ ਸੀ।

Related posts

Asif Basra Death: ਬਾਲੀਵੁੱਡ ਐਕਟਰ ਆਸਿਫ ਬਸਰਾ ਦੀ ਮੌਤ, ਮੈਕਲੋਡਗੰਜ ‘ਚ ਕੀਤੀ ਖੁਦਕੁਸ਼ੀ

On Punjab

ਫੇਮ ਆਸਿਮ ਰਿਆਜ਼ ਨੂੰ ਕਿਵੇਂ ਪਿਆ ਰੈਪ ਕਰਨ ਦਾ ਸ਼ੌਂਕ, ਇਸ ਅਮਰੀਕੀ ਰੈਪਰ ਨੂੰ ਕਰਦੇ ਸੀ ਫਾਲੋ

On Punjab

Mirzapur 2 Release: ਟ੍ਰੈਂਡ ਹੋਇਆ #BoycottMirzapur 2, ਅਲੀ ਫਜ਼ਲ ਦਾ ਪੁਰਾਣਾ ਟਵੀਟ ਬਣਿਆ ਕਾਰਨ

On Punjab