PreetNama
ਖੇਡ-ਜਗਤ/Sports News

ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਮੰਜੂ ਰਾਣੀ

ਰੂਸ: ਐਤਵਾਰ ਨੂੰ ਭਾਰਤ ਦੀ ਮੰਜੂ ਰਾਣੀ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਰੂਸ ਦੀ ਏਕਾਤੇਰਿਨਾ ਪਾਲਟਸੇਵਾ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਛੇਵੀਂ ਦਰਜਾ ਪ੍ਰਾਪਤ ਮੰਜੂ ਨੂੰ 48 ਕਿੱਲੋ ਵਰਗ ਦੇ ਫਾਈਨਲ ਵਿੱਚ 4-1 ਨਾਲ ਹਰਾ ਦਿੱਤਾ । ਜਿਸ ਕਾਰਨ ਮੰਜੂ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ ।ਇਸ ਮੁਕਾਬਲੇ ਵਿੱਚ ਪੰਜ ਜੱਜਾਂ ਨੇ ਮੇਜ਼ਬਾਨ ਰੂਸ ਦੀ ਖਿਡਾਰੀ ਦੇ ਹੱਕ ਵਿੱਚ 29-28, 29-28, 30-27, 30-27, 28-29 ਨਾਲ ਆਪਣਾ ਫੈਸਲਾ ਸੁਣਾਇਆ । ਦਰਅਸਲ, 18 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਮਹਿਲਾ ਮੁੱਕੇਬਾਜ਼ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ । ਸਟ੍ਰਾਂਜ਼ਾ ਕੱਪ ਦੀ ਚਾਂਦੀ ਤਮਗ਼ਾ ਜੇਤੂ ਮੰਜੂ ਤੋਂ ਪਹਿਲਾਂ ਐਮ ਸੀ ਮੈਰੀ ਕਾਮ ਸਾਲ 2001 ਵਿੱਚ ਆਪਣੇ ਡੈਬਿਊ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਸੀ ।

ਮੰਜੂ ਦੇ ਇਸ ਮੁਕਾਬਲੇ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਮੁਹਿੰਮ ਸਮਾਪਤ ਹੋ ਗਈ ਹੈ । ਜਿਸ ਵਿੱਚ ਭਾਰਤ ਨੇ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ । ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ, ਜਮੁਨਾ ਬੋਰੋ ਅਤੇ ਲਵਲੀਨਾ ਬੋਗੋਰਹਨ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ । ਸ਼ਨੀਵਾਰ ਨੂੰ ਭਾਰਤ ਦੀ ਚੈਂਪੀਅਨ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀਕੌਮ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 51 ਕਿਲੋਗ੍ਰਾਮ ਭਾਰ-ਵਰਗ ਦੇ ਸੈਮੀਫ਼ਾਈਨਲ ਵਿੱਚ ਤੁਰਕੀ ਦੀ ਬੁਸੇਨਾਂਜ ਕਾਰਿਕੋਗਲੂ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।

Related posts

ਭਾਰਤੀ ਫੁੱਟਬਾਲ ਦੀ ਅਵਾਜ਼ ਨੋਵੀ ਕਪਾਡੀਆ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ

On Punjab

2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ

On Punjab

ਧੋਨੀ ਜਿਹਾ ਕ੍ਰਿਸ਼ਮਈ ਕਪਤਾਨ ਵੀ ਪਾਕਿਸਤਾਨ ਦੀ ਇਸ ਟੀਮ ਦੀ ਕਿਸਮਤ ਨਹੀਂ ਬਦਲ ਸਕਦਾ: ਸਨਾ ਮੀਰ

On Punjab