PreetNama
ਖੇਡ-ਜਗਤ/Sports News

ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਜੋਕੋਵਿਚ ਨੇ ਦਾਨ ‘ਚ ਦਿੱਤੇ 8 ਕਰੋੜ ਰੁਪਏ

covid 19 pandemic djokovic: ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। 32 ਸਾਲਾ ਇਹ ਸਿਤਾਰਾ ਆਪਣੇ ਦੇਸ਼ ਸਰਬੀਆ ਨੂੰ 10 ਲੱਖ ਯੂਰੋ (ਕਰੀਬ 8.3 ਕਰੋੜ ਰੁਪਏ) ਦੇਵੇਗਾ। ਇਸ ਪੈਸੇ ਨਾਲ ਸਿਹਤ ਦੇ ਸਾਮਾਨ ਖਰੀਦੇ ਜਾਣਗੇ। 17 ਵਾਰ ਦਾ ਗ੍ਰੈਂਡ ਸਲੈਮ ਜੇਤੂ ਇਸ ਸਮੇਂ ਸਪੇਨ ਦੇ ਮਾਰਬੇਲਾ ਵਿੱਚ ਫਸਿਆ ਹੋਇਆ ਹੈ। ਜੋਕੋਵਿਚ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ “ਇਸ ਪੈਸੇ ਦੀ ਵਰਤੋਂ ਜੀਵਨ ਬਚਾਉਣ ਵਾਲੇ ਸਾਹ ਲੈਣ ਵਾਲੇ ਯੰਤਰ (ਵੈਂਟੀਲੇਟਰ) ਅਤੇ ਹੋਰ ਡਾਕਟਰੀ ਉਪਕਰਣਾਂ ਨੂੰ ਖਰੀਦਣ ਲਈ ਕੀਤੀ ਜਾਏਗੀ।

ਜੋਕੋਵਿਚ ਨੇ ਕਿਹਾ, “ਮੈਂ ਆਪਣੇ ਦੇਸ਼ ਅਤੇ ਪੂਰੀ ਦੁਨੀਆ ਦੇ ਸਾਰੇ ਮੈਡੀਕਲ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕੋਰੋਨਾ ਵਾਇਰਸ ਵਿਰੁੱਧ ਲੜਨ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, “ਬਦਕਿਸਮਤੀ ਨਾਲ ਹਰ ਦਿਨ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਤੋਂ ਸੰਕਰਮਿਤ ਹੋ ਰਹੇ ਹਨ। ਮੈਂ ਅਤੇ ਮੇਰੀ ਪਤਨੀ ਯੇਲੇਨਾ ਯੋਜਨਾ ਬਣਾ ਰਹੇ ਸੀ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਲਈ ਆਪਣੇ ਸਰੋਤਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।”

ਜਾਨਲੇਵਾ ਕੋਰੋਨਾ ਵਾਇਰਸ ਨੂੰ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਹੁਣ ਤੱਕ ਦੁਨੀਆ ਭਰ ਵਿੱਚ 27 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਹੁਣ ਤੱਕ ਸਰਬੀਆ ਦੇ ਵਿੱਚ ਕੋਰੋਨਾ ਨਾਲ 7 ਮੌਤਾਂ ਹੋਈਆਂ ਹਨ ਅਤੇ 450 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

Related posts

Roger Federer Retirement : ਟੈਨਿਸ ਦੇ ਬਾਦਸ਼ਾਹ, ਰੋਜਰ ਫੈਡਰਰ ਨੇ ਸੰਨਿਆਸ ਦਾ ਕੀਤਾ ਐਲਾਨ

On Punjab

ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਹੁਸ਼ਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਤੋਂ ਹੋਵੇਗਾ ਬੰਦ

On Punjab

ਅੱਜ ਟੋਕੀਓ ਓਲੰਪਿਕ 2020 ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਵਿਦਾ ਲੈ ਲੈਣਗੇ ਅਤੇ ਫਿਰ 2024 ਵਿਚ ਪੈਰਿਸ ਵਿਚ ਹੋਣ ਵਾਲੀ ਓਲਪਿੰਕ ਦੀ ਤਿਆਰੀ ਵਿਚ ਜੁੱਟ ਜਾਣਗੇ। ਸਮਾਪਤੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਗਮ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਪੂਜੇ ਓਲੰਪਿਕ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।

On Punjab