67.21 F
New York, US
August 27, 2025
PreetNama
ਰਾਜਨੀਤੀ/Politics

ਵਿਰੋਧੀ ਧਿਰ ਦੇ ਲੀਡਰ ਬਗੈਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਕਈ ਬਿੱਲ ਪਾਸ

ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾਂ ਸੈਸ਼ਨ ਅੱਜ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਸ਼ੁਰੂ ਹੋਇਆ। ਹਾਲਾਂਕਿ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਬਹੁਤੇ ਮੈਂਬਰ ਸੈਸ਼ਨ ਦਾ ਹਿੱਸਾ ਨਹੀਂ ਬਣ ਸਕੇ। ਇੱਕ ਰੋਜ਼ਾ ਸੈਸ਼ਨ ‘ਚ ‘ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ’ ਪੰਜਾਬ ਸਬੰਧੀ ਬਿੱਲ ਪਾਸ ਕਰ ਦਿੱਤਾ ਗਿਆ।

ਇਹ ਬਿੱਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਕੈਦੀਆਂ ਦਾ ਚੰਗਾ ਆਚਰਨ (ਅਸਥਾਈ ਰਿਹਾਈ) ਸੋਧਨਾ ਬਿੱਲ-2020 ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ (ਦੂਜੀ ਸੋਧ) ਬਿੱਲ 2020, ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤਾ ਗਿਆ। ਸਾਰੇ ਬਿੱਲ ਪਾਸ ਕਰ ਦਿੱਤੇ ਗਏ।

ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ, ਸਰਬਜੀਤ ਕੌਰ ਮਾਣੂਕੇ, ਹਰਪਾਲ ਚੀਮਾ ਨੂੰ ਵਿਧਾਨ ਸਭਾ ਜਾਣ ਤੋਂ ਰੋਕਿਆ ਗਿਆ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਇਸ ਸੈਸ਼ਨ ਦਾ ਹਿੱਸਾ ਨਹੀਂ ਬਣ ਸਕੇ। ਕਿਹਾ ਜਾ ਰਿਹਾ ਕਿ ਹਰਪਾਲ ਚੀਮਾ ਦਾ ਡਰਾਈਵਰ ਇਕਾਂਤਵਾਸ ਹੈ। ਇਸ ਕਰਕੇ ਵਿਰੋਧੀ ਧਿਰ ਦੇ ਲੀਡਰ ਨੂੰ ਸਦਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ।

Related posts

ਪਹਿਲਾਂ ਵੀ ਮਿਲੀਆਂ ਹਨ ਅੰਮ੍ਰਿਤਸਰ ’ਚ ਸੁਰੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਲਾਹੌਰ ਤਕ ਪਹੁੰਚਾਏ ਜਾਂਦੇ ਸੀ ਗੁਪਤ ਸੰਦੇਸ਼

On Punjab

ਪੰਜਾਬ ’ਚ ਰਾਸ਼ਟਰਪਤੀ ਰਾਜ ਹੋਵੇ ਲਾਗੂ : ਕੈਪਟਨ

On Punjab

ਏਪੀਜੇ ਅਬਦੁਲ ਕਲਾਮ ਦੀ ਬਰਸੀ ‘ਤੇ ਪੜ੍ਹੋ ਉਨ੍ਹਾਂ ਦੇ ਕੁਝ ਅਭੁੱਲ ਕਿੱਸੇ

On Punjab