PreetNama
ਖੇਡ-ਜਗਤ/Sports News

ਵਿਰਾਟ ਕੋਹਲੀ ‘ਤੇ ਦੋਹਰੀ ਮਾਰ, ਮੈਚ ਹਾਰਨ ਨਾਲ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ, ਜਾਣੋ ਕਾਰਨ

ਨਵੀਂ ਦਿੱਲੀ: ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ 12 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨਾ ਪਏਗਾ। ਇਹ ਜੁਰਮਾਨਾ ਉਸ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਹੌਲੀ ਓਵਰ-ਰੇਟ ਲਈ ਲਾਇਆ ਗਿਆ ਹੈ। ਸਾਫ਼ ਹੈ ਕਿ 24 ਸਤੰਬਰ ਦਾ ਦਿਨ ਕੋਹਲੀ ਦਾ ਦਿਨ ਨਹੀਂ ਸੀ ਕਿਉਂਕਿ ਉਸ ਦੀ ਟੀਮ ਨਾ ਸਿਰਫ ਮੈਚ 97 ਦੌੜਾਂ ਨਾਲ ਹਾਰੀ, ਬਲਕਿ ਕਪਤਾਨ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਿਸੇ ਵੀ ਖੇਤਰ ਵਿਚ ਯੋਗਦਾਨ ਨਹੀਂ ਪਾਇਆ।

ਆਈਪੀਐਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਇਸ ਸੀਜ਼ਨ ਵਿੱਚ ਇਹ ਉਨ੍ਹਾਂ ਦੀ ਟੀਮ ਦੀ ਪਹਿਲੀ ਗਲਤੀ ਸੀ, ਇਸ ਲਈ ਆਈਪੀਐਲ ਦੇ ਚੋਣ ਜ਼ਾਬਤੇ ਤਹਿਤ ਵਿਰਾਟ ਕੋਹਲੀ ਨੂੰ ਓਵਰ-ਰੇਟ ਦੀ ਗਲਤੀ ਕਾਰਨ ਘੱਟੋ-ਘੱਟ 12 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ।” ਇਹ ਰਾਤ ਵਿਰਾਟ ਕੋਹਲੀ ਲਈ ਚੰਗੀ ਨਹੀਂ ਸੀ। ਉਨ੍ਹਾਂ ਨੇ ਸੈਂਕੜਾ ਮਾਰਨ ਵਾਲੇ ਕੇਐਲ ਰਾਹੁਲ ਦੇ ਦੋ ਕੈਚ ਛੱਡੇ, ਜਿਸ ਦੀ ਕੀਮਤ ਉਸ ਦੀ ਟੀਮ ਨੂੰ ਚੁੱਕਣੀ ਪਈ। ਕੋਹਲੀ ਨੇ ਕੋਈ ਖਾਸ ਸਕੋਰ ਵੀ ਨਹੀਂ ਬਣਾਇਆ।

ਵਿਰਾਟ ਨੇ ਮੈਚ ਹਾਰਨ ਤੋਂ ਬਾਅਦ ਕਿਹਾ:

ਮੈਚ ਦੀ ਸਮਾਪਤੀ ਦੇ ਨਾਲ ਵਿਰਾਟ ਕੋਹਲੀ ਨੇ ਹੌਲੀ ਓਵਰ-ਰੇਟ ਬਾਰੇ ਕਿਹਾ, “ਮੈਨੂੰ ਸਾਹਮਣੇ ਖੜ੍ਹੇ ਹੋਣਾ ਪਏਗਾ ਤੇ ਇਸ ਦਾ ਨਤੀਜਾ ਭੁਗਤਣਾ ਪਏਗਾ, ਇਹ ਚੰਗਾ ਦਿਨ ਨਹੀਂ ਸੀ। ਜਦੋਂ ਰਾਹੁਲ ਸੈਟ ਸੀ ਤਾਂ ਕੁਝ ਚੰਗੇ ਮੌਕੇ ਸੀ।” ਦੱਸ ਦੇਈਏ ਕਿ ਕਿੰਗਜ਼ ਇਲੈਵਨ ਪੰਜਾਬ ਨੇ ਇਸ ਮੈਚ ਵਿੱਚ 20 ਓਵਰਾਂ ਵਿੱਚ 206 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਦੀ ਟੀਮ ਬੰਗਲੌਰ ਨੇ 17 ਓਵਰਾਂ ਵਿੱਚ 109 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

Related posts

ਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹ

On Punjab

Cricket Story: ਜਾਣੋ ਕਿਵੇਂ ਮਹਿਲਾ ਕ੍ਰਿਕਟ ਦੀ ਸ਼ੁਰੂਆਤ ਹੋਈ, ਕਦੋਂ ਖੇਡਿਆ ਸੀ ਪਹਿਲਾ ਮੈਚ

On Punjab

ਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ

On Punjab