PreetNama
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਵਿਦੇਸ਼ੀ ਫੰਡਾਂ ਦੀ ਨਿਕਾਸੀ ਵਿਚਕਾਰ ਸੈਂਸੈਕਸ, ਨਿਫਟੀ ਚੌਥੇ ਦਿਨ ਵੀ ਡਿੱਗੇ

ਮੁੰਬਈ-ਸ਼ੇਅਰ ਬਾਜ਼ਾਰ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਘਾਟੇ ਨਾਲ ਬੰਦ ਹੋਈ ਅਤੇ ਇਸ ਦੌਰਾਨ ਬੈਂਚਮਾਰਕ ਸੈਂਸੈਕਸ 548 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਤਾਜ਼ਾ ਅਮਰੀਕੀ ਟੈਰਿਫ ਧਮਕੀਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਡਗਮਗਾ ਦਿੱਤਾ ਅਤੇ ਬਲੂਚਿੱਪ ਬੈਂਕਿੰਗ, ਮੈਟਲ ਅਤੇ ਤੇਲ ਦੇ ਸ਼ੇਅਰਾਂ ਵਿੱਚ ਵਿਕਰੀ ਦੇਖਣ ਨੂੰ ਮਿਲੀ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 548.39 ਅੰਕ ਜਾਂ 0.70 ਫੀਸਦੀ ਡਿੱਗ ਕੇ ਹਫਤੇ ਦੇ ਹੇਠਲੇ ਪੱਧਰ 77,311.80 ’ਤੇ ਬੰਦ ਹੋਇਆ। ਇੰਟਰਾ-ਡੇ ’ਚ ਇਹ 753.3 ਅੰਕ ਜਾਂ 0.96 ਫੀਸਦੀ ਡਿੱਗ ਕੇ 77,106.89 ‘ਤੇ ਆ ਗਿਆ ਸੀ। NSE ਨਿਫ਼ਟੀ 178.35 ਅੰਕ ਜਾਂ 0.76 ਫੀਸਦੀ ਦੀ ਗਿਰਾਵਟ ਨਾਲ 23,381.60 ’ਤੇ ਆ ਗਿਆ।ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, “ਅਮਰੀਕੀ ਟੈਰਿਫ ਦੀਆਂ ਧਮਕੀਆਂ ਕਾਰਨ ਬਾਜ਼ਾਰ ਪ੍ਰਭਾਵਤ ਹੋਣਾ ਜਾਰੀ ਹੈ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਵਿੱਚੋਂ ਪਾਵਰ ਗਰਿੱਡ, ਟਾਟਾ ਸਟੀਲ, ਜ਼ੋਮੈਟੋ, ਟਾਈਟਨ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ ਅਤੇ ਟਾਟਾ ਮੋਟਰਜ਼ ਪ੍ਰਮੁੱਖ ਪਛੜ ਗਏ। ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਐੱਚਸੀਐੱਲ ਟੈੱਕ, ਟੈੱਕ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਾਭਕਾਰੀ ਸਨ। 5 ਫਰਵਰੀ ਤੋਂ ਬਾਅਦ ਚਾਰ ਦਿਨਾਂ ਦੀ ਗਿਰਾਵਟ ਨਾਲ ਸੈਂਸੈਕਸ ਕੁੱਲ 1,272 ਅੰਕ ਜਾਂ 1.63 ਫੀਸਦੀ ਡਿੱਗਿਆ ਹੈ, ਜਦੋਂ ਕਿ ਨਿਫਟੀ 357 ਅੰਕ ਜਾਂ 1.51 ਫੀਸਦੀ ਡਿੱਗ ਗਿਆ ਹੈ।

Related posts

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

On Punjab

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਮੰਗੇ; ਕਈ ਜਣੇ ਜ਼ਖਮੀ; ਪੁਲੀਸ ਵੱਲੋਂ ਲਾਠੀਚਾਰਜ

On Punjab

ਰਾਜਸਥਾਨ ਤੋਂ ਆਏ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ, ਹੰਗਾਮੇ ਦੌਰਾਨ ਪੰਜ ਬੱਚੇ ਜ਼ਖ਼ਮੀ

On Punjab