58.82 F
New York, US
October 30, 2025
PreetNama
ਸਮਾਜ/Social

ਵਿਦੇਸ਼ ਤੋਂ ਆਏ ਵਿਅਕਤੀ 15 ਦਿਨਾਂ ਬਾਅਦ ਹੀ ਕਰ ਸਕੇਗਾ ਗੁਰਦੁਆਰਾ ਸਾਹਿਬ ਦੇ ਦਰਸ਼ਨ: ਸਿਰਸਾ

DSGPC Decision: ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਬਚਾਅ ਦੇ ਮੱਦੇਨਜ਼ਰ ਦਿੱਲੀ ਸਿੱਖ ਕੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਸੈਲਾਨੀ ਜੋ ਵਿਦੇਸ਼ ਤੋਂ ਆਇਆ ਹੋਵੇਗਾ, ਉਹ 15 ਦਿਨਾਂ ਦੇ ਗੈਪ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ’ਚ ਦਰਸ਼ਨ ਕਰ ਸਕੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਉਂਦੇ ਉਹੀ ਸੈਲਾਨੀ ਦਰਸ਼ਨ ਕਰਨਗੇ, ਜੋ 15 ਦਿਨਾਂ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਠਹਿਰੇ ਹੋਏ ਹਨ। ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਵਿਚ ਦਰਸ਼ਨ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨੇ ਗੁਰਧਾਮਾਂ ਵਿਚ ਪਹਿਲਾਂ ਹੀ ਅਹਿਤਿਆਤ ਵਜੋਂ ਕਦਮ ਚੁੱਕੇ ਜਾ ਰਹੇ ਹਨ ਅਤੇ ਗੁਰਧਾਮਾਂ ਵਿਚ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿਰ ’ਤੇ ਬੰਨ੍ਹਣ ਲਈ ਜਿਹੜੇ ਪਟਕੇ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਸੰਗਤ ਨੂੰ ਕਿਹਾ ਗਿਆ ਹੈ ਕਿ ਸੰਗਤ ਸਿਰ ’ਤੇ ਬੰਨ੍ਹਣ ਲਈ ਆਪਣੇ ਰੁਮਾਲੇ ਨਾਲ ਲੈ ਕੇ ਆਉਣ ਤਾਂਕਿ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਸੈਲਾਨੀ ਵਿਦੇਸ਼ ਤੋਂ ਆ ਰਹੇ ਹਨ, ਉਨ੍ਹਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ ਤਾਂਕਿ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਗੁਰਦੁਆਰਾ ਸਾਹਿਬ ’ਚ ਨਾ ਆ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸਾਰੇ ਸਟਾਫ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਸਟਾਫ ਇਕ ਘੰਟੇ ਬਾਅਦ 20 ਸੈਕੰਡ ਲਈ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੇ। ਇਸ ਤੋਂ ਇਲਾਵਾ ਲੰਗਰ ਘਰ ਵਿਚ ਵੀ ਬਾਹਰੋਂ ਕੋਈ ਵੀ ਚੀਜ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਇਸ ਮਹਾਮਾਰੀ ਦੇ ਸੰਕਟ ਦੇ ਸਮੇਂ ਕੇਂਦਰ ਸਰਾਕਰ ਤੇ ਦਿੱਲੀ ਸਰਕਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਸਤੇ ਤਿਆਰ-ਬਰ-ਤਿਆਰ ਹੈ ਤਾਂ ਜੋ ਦੇਸ਼ ਦੇ ਨਾਗਰਿਕਾਂ ਖਾਸ ਤੌਰ ’ਤੇ ਦਿੱਲੀ ਵਾਸੀਆਂ ਨੂੰ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ।

Related posts

ਇੰਡੋਨੇਸ਼ੀਆ ਦੇ ਪਾਪੂਆ ‘ਚ ਵਿਰੋਧੀਆਂ ਨਾਲ ਜ਼ਬਰਦਸਤ ਸੰਘਰਸ਼, ਬ੍ਰਿਗੇਡੀਅਰ ਜਨਰਲ ਦੀ ਮੌਤ

On Punjab

ਸਿੰਗਾਪੁਰ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਗ਼ਲਤੀ, ਬ੍ਰੇਕ ਲਾਉਣੀ ਭੁੱਲਿਆ ਪਾਇਲਟ; ਮਚਿਆ ਹੜਕੰਪ

On Punjab

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab