PreetNama
ਸਿਹਤ/Health

ਵਾਰ-ਵਾਰ ਪੇਸ਼ਾਬ ਆਉਣ ਨਾਲ ਹੋ ਸਕਦੀ ਹੈ ਇਹ ਸਮੱਸਿਆ

Urinary Incontinence: ਕਈ ਲੋਕਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਪੇਸ਼ਾਬ ਕਰਨ ਜਾਣਾ ਪੈਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹੀ ਹੀ ਕੋਈ ਸਮੱਸਿਆ  ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ।

1 ਵਾਰ-ਵਾਰ ਪੇਸ਼ਾਬ ਆਉਣ ਦਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ ਬਲੈਡਰ (urinary bladder), ਅਜਿਹੀ ਹਾਲਤ ‘ਚ ਵਿਅਕਤੀ ਨੂੰ ਵਾਰ- ਵਾਰ ਪੇਸ਼ਾਬ ਆਉਂਦਾ ਹੈ।
2 ਸ਼ੂਗਰ ਵੀ ਵਾਰ-ਵਾਰ ਪੇਸ਼ਾਬ ਆਉਣ ਦਾ ਇੱਕ ਪ੍ਰਮੁੱਖ ਕਾਰਨ ਹੈ। ਖੂਨ ਅਤੇ ਸਰੀਰ ‘ਚ ਸ਼ੂਗਰ ਦੀ ਮਾਤਰਾ ਵਧਣ ‘ਤੇ ਇਹ ਸਮੱਸਿਆ ਵੱਧ ਜਾਂਦੀ ਹੈ।
3 ਜੇਕਰ ਤੁਹਾਨੂੰ ਯੂਰੀਨਲ ਟ੍ਰੈਕਟ ਇਨਫੈਕਸ਼ਨ ਹੈ, ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹਾਲਤ ‘ਚ ਵਾਰ-ਵਾਰ ਪੇਸ਼ਾਬ ਆਉਣ ਦੇ ਨਾਲ ਹੀ ਪੇਸ਼ਾਬ ਵਿੱਚ ਜਲਨ ਵੀ ਹੁੰਦੀ ਹੈ।
4 ਪ੍ਰੋਟੈਸਟ ਗ੍ਰੰਥੀ ਦੇ ਵਧਣ ‘ਤੇ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ।
5 ਕਿਡਨੀ ‘ਚ ਇਨਫੈਕਸ਼ਨ ਹੋਣ ‘ਤੇ ਵੀ ਵਾਰ-ਵਾਰ ਪੇਸ਼ਾਬ ਆਉਣਾ ਆਮ ਗੱਲ ਹੈ, ਇਸ ਲਈ ਜੇਕਰ ਤੁਹਾਨੂੰ ਇਹ ਪਰੇਸ਼ਾਨੀ ਹੈ, ਤਾਂ ਇਸਦੀ ਜਾਂਚ ਜਰੂਰ ਕਰਾਓ।

ਇਲਾਜ਼ :
1. ਭਰਪੂਰ ਮਾਤਰਾ ‘ਚ ਪਾਣੀ ਪੀਓ ਤਾਂ ਜੋ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੋਵੇ ਤਾਂ ਉਹ ਪੇਸ਼ਾਬ ਦੇ ਰਾਹੀਂ ਨਿਕਲ ਜਾਵੇ
2. ਦਹੀ, ਪਾਲਕ, ਤਿਲ, ਅਲਸੀ, ਮੇਥੀ ਦੀ ਸਬਜੀ ਆਦਿ ਦਾ ਰੋਜਾਨਾ ਸੇਵਨ ਕਰਨਾ ਇਸ ਸਮੱਸਿਆ ‘ਚ ਫਾਇਦੇਮੰਦ ਸਾਬਤ ਹੋਵੇਗਾ।
3. ਸੁੱਕੇ ਆਂਵਲੇ ਨੂੰ ਪੀਹ ਕੇ ਇਸਦਾ ਚੂਰਣ ਬਣਾ ਲਓ ਅਤੇ ਇਸ ‘ਚ ਗੁੜ ਮਿਲਾਕੇ ਖਾਓ।
4. ਅਨਾਰ ਦੇ ਛਿਲਕਿਆਂ ਨੂੰ ਸੁਖਾ ਲਓ ਅਤੇ ਇਸਨੂੰ ਪੀਹ ਕੇ ਚੂਰਣ ਬਣਾ ਲਾਓ। ਹੁਣ ਸਵੇਰੇ-ਸ਼ਾਮ ਇਸ ਚੂਰਣ ਦਾ ਸੇਵਨ ਪਾਣੀ ਨਾਲ ਕਰੋ।
5. ਮਸਰ ਦੀ ਦਾਲ,  ਗਾਜਰ ਦਾ ਜੂਸ ਅਤੇ ਅੰਗੂਰ ਦਾ ਸੇਵਨ ਵੀ ਇਸ ਸਮੱਸਿਆ ਲਈ ਇੱਕ ਕਾਰਗਰ ਉਪਾਅ ਹੈ।

Related posts

ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਗਰਮੀਆਂ ਦਾ ਇਹ ਫ਼ਲ !

On Punjab

ਕੋਰੋਨਾ ਟੈਸਟਿੰਗ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਦਾ ਟੈਸਟ ਹੋਵੇਗਾ ਲਾਜ਼ਮੀ

On Punjab

World brain Tumor Day 2021 : ਸਿਰਦਰਦ ਦੀ ਸਮੱਸਿਆ ਨੂੰ ਨਾ ਕਰੋ ਅਣਦੇਖਿਆ, ਹੋ ਸਕਦੀ ਹੈ ਵੱਡੀ ਪਰੇਸ਼ਾਨੀ

On Punjab