PreetNama
ਖੇਡ-ਜਗਤ/Sports News

ਵਰਲਡ ਟੈਸਟ ਚੈਂਪੀਅਨ ਬਣੀ ਨਿਊਜ਼ੀਲੈਂਡ ਦੀ ਟੀਮ ਨੂੰ ਮਿਲਿਆ ਏਨੇ ਕਰੋੜ ਦਾ ਇਨਾਮ, ਭਾਰਤ ‘ਤੇ ਵੀ ਬਰਸਿਆ ਧਨ

WTC 2021 Winner Prize Money: ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਭਾਵ ਆਈਸੀਸੀ ਨੇ ਪਹਿਲੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ। ਉਦਘਾਟਨ ਸੈਸ਼ਨ ਦੀ ਜੇਤੂ ਟੀਮ ਦੇ ਰੂਪ ‘ਚ ਨਿਊਜ਼ੀਲੈਂਡ ਦੀ ਟੀਮ ਉਭਰੀ ਹੈ। ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਖਿਤਾਬੀ ਜਿੱਤ ਤੋਂ ਬਾਅਦ ਕੇਨ ਵਿਲੀਅਨਸਨ ਦੀ ਕਪਤਾਨੀ ਵਾਲੀ ਕੀਵੀ ਟੀਮ ‘ਤੇ ਧਨ ਦੀ ਬਾਰਿਸ਼ ਹੋਈ ਹੈ। ਭਾਰਤ ਨੂੰ ਵੀ ਚੰਗੀ ਰਕਮ ਇਨਾਮ ਦੇ ਤੌਰ ‘ਤੇ ਮਿਲੀ ਹੈ।ਆਈਸੀਸੀ ਦੀ ਵੱਲੋਂ ਨਿਊਜ਼ੀਲੈਂਡ ਦੀ ਟੀਮ ਨੂੰ 16 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ ਜਦਕਿ ਉਪ ਜੇਤੂ ਭਾਰਤੀ ਟੀਮ ਨੂੰ ਵੀ ਮੋਟੀ ਰਕਮ ਇਨਾਮ ਦੇ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਮਿਲੀ ਹੈ। ਨਿਊਜ਼ੀਲੈਂਡ ਨੂੰ ਜਿੱਥੇ ਲਗਪਗ 12 ਕਰੋੜ ਦਾ ਇਨਾਮ ਮਿਲਿਆ ਹੈ। ਦੂਜੇ ਪਾਸੇ ਖਿਤਾਬੀ ਮੁਕਾਬਲਾ ਹਾਰ ਕੇ ਦੂਜੇ ਨੰਬਰ ‘ਤੇ ਪਹੁੰਚੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ 8 ਲੱਖ ਅਮਰੀਕੀ ਡਾਲਰ ਭਾਵ ਲਗਪਗ 6 ਕਰੋੜ ਦਾ ਇਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਈਸੀਸੀ ਵਿਸ਼ਵ ਚੈਂਪੀਅਨਸ਼ਿਪ ‘ਚ ਤੀਜੇ, ਚੌਥੇ ਤੇ ਪੰਜਵੇਂ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ ਵੀ ਇਨਾਮ ਦਿੱਤਾ ਜਾਵੇਗਾ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਸਟ੍ਰੇਲੀਆ, ਇੰਗਲੈਂਡ ਤੇ ਪਾਕਿਸਤਾਨ ਦੀ ਟੀਮ ਨੂੰ ਵੀ ਇਨਾਮੀ ਰਾਸ਼ੀ ਆਈਸੀਸੀ ਵੱਲੋਂ ਮਿਲਣ ਵਾਲੀ ਹੈ।

Related posts

IPL ਦੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਕੀਤਾ ਵੱਡਾ ਐਲਾਨ

On Punjab

ਪੈਰ ਗੁਆਉਣ ‘ਤੇ ਨਹੀਂ ਮੰਨੀ ਹਾਰ, ਬਣੇ ਨੇਜ਼ਾ ਸੁੱਟ ਖਿਡਾਰੀ, ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪੈਰਾਲੰਪਿਕ ਖਿਡਾਰੀ ਸੁਮਿਤ ਆਂਤਿਲ ਦੀ ਕਹਾਣੀ

On Punjab

EURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ ‘ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀ

On Punjab