36.59 F
New York, US
March 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ

ਚੰਡੀਗੜ੍ਹ- ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ X ’ਤੇ ਪੋਸਟ ਵਿੱਚ ਦੱਸਿਆ ਕਿ ਇੱਕ ਅਪਰਾਧਿਕ ਮਾਮਲੇ ’ਚ ਕਾਰਵਾਈ ਕਰਦਿਆਂ ਏਜੀਟੀਐੱਫ ਨੇ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆ ਵਾਸੀ ਜਗਰੌਸ਼ਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 14 ਅਗਸਤ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿੱਚ ਇੱਕ ਕਾਰੋਬਾਰੀ ’ਤੇ ਹੋਈ ਗੋਲੀਬਾਰੀ ਨਾਲ ਸਬੰਧਿਤ ਮਾਮਲੇ ’ਚ ਲੋੜੀਂਦਾ ਸੀ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਵਿਦੇਸ਼ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਨਿਰਦੇਸ਼ ’ਤੇ ਕੀਤਾ ਗਿਆ ਸੀ। ਘਟਨਾ ਮਗਰੋਂ ਜ਼ੀਰਾ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਹੁਣ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

Related posts

ਪੂਜਾ ਸਥਾਨਾਂ ਬਾਰੇ ਐਕਟ ਖ਼ਿਲਾਫ਼ ਪਟੀਸ਼ਨਾਂ ਲਈ ਸੀਜੇਆਈ ਵੱਲੋਂ ਵਿਸ਼ੇਸ਼ ਬੈਂਚ ਕਾਇਮ, ਸੁਣਵਾਈ 12 ਨੂੰ

On Punjab

ਚੀਨ ਨੇ ਨਹੀਂ ਇਸ ਦੇਸ਼ ਨੇ ਫੈਲਾਇਆ ਕੋਰੋਨਾ ਵਾਇਰਸ, ਹੋਇਆ ਖੁਲਾਸਾ

On Punjab

ਸਰਕਾਰ ਨੇ ਪੈਨਸ਼ਨ ਨਿਯਮਾਂ ‘ਚ ਕੀਤਾ ਇਹ ਵੱਡਾ ਬਦਲਾਅ …

On Punjab