59.23 F
New York, US
May 16, 2024
PreetNama
ਖਾਸ-ਖਬਰਾਂ/Important News

ਚੀਨ ਨੇ ਨਹੀਂ ਇਸ ਦੇਸ਼ ਨੇ ਫੈਲਾਇਆ ਕੋਰੋਨਾ ਵਾਇਰਸ, ਹੋਇਆ ਖੁਲਾਸਾ

Coronavirus in World : ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੇ ਲਈ ਸਾਰੇ ਹੀ ਦੇਸ਼ਾਂ ਵੱਲੋਂ ਸਮੇਂ ‘ਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪ੍ਰਤੀਬੰਧ ਲਗਾ ਦਿੱਤਾ ਗਿਆ। ਕੋਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਤੇ ਹੁਣ ਇਹ ਦੁਨੀਆਂ ਭਰ ‘ਚ ਕਹਿਰ ਢਾਹ ਰਿਹਾ ਹੈ। ਇਟਲੀ ਦੀ ਰਾਜਧਾਨੀ ਰੋਮ ‘ਚ 31 ਜਨਵਰੀ ਨੂੰ ਕੋਰੋਨਾ ਦੇ ਦੋ ਮਰੀਜ਼ ਮਿਲੇਹਨ ਜੋ ਚੀਨ ਦੇ ਯਾਤਰੀ ਸਨ। ਇਸ ਤੋਂ ਬਾਅਦ ਇਟਲੀ ‘ਚ ਕੋਰੋਨਾ ਸੰਕਰਮਣ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ। ਇਹ ਵਾਇਰਸ ਨਾ ਸਿਰਫ ਯੂਰਪੀਅਨ ਦੇਸ਼ਾਂ ‘ਚ ਬਲਕਿ ਇਟਲੀ ਤੋਂ ਹੁੰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ‘ਚ ਫੈਲ ਗਿਆ।ਦੁਨੀਆ ਦੇ ਲਗਪਗ 50 ਦੇਸ਼ਾਂ ‘ਚ ਮਿਲਿਆ ਕੋਰੋਨਾ ਦਾ ਪਹਿਲਾ ਮਰੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇਟਲੀ ਨਾਲ ਜੁੜਿਆ ਹੋਇਆ ਸੀ। ਕੋਰੋਨਾ ਦਾ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਇਟਲੀ ਹੀ ਹੈ।

ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਵੀ ਉਡਾਣਾਂ ਇਟਲੀ ‘ਚ ਚੱਲਦੀਆਂ ਰਹੀਆਂ। ਇਟਲੀ ਨੇ 16 ਮਾਰਚ ਨੂੰ ਮਿਲਾਨ ਏਅਰਪੋਰਟ ‘ਤੇ ਇੱਕ ਟਰਮੀਨਲ ਬੰਦ ਕਰ ਦਿੱਤਾ, ਜਦੋਂਕਿ ਉਸ ਸਮੇਂ ਲੋਂਬਾਰਡੀ ‘ਚ 3,760 ਤੋਂ ਵੱਧ ਮਾਮਲੇ ਸੀ। ਸਮੇ ਰਹਿੰਦੀਆਂ ਇਟਲੀ ਵੱਲੋਂ ਸਖ਼ਤ ਕੱਢਣ ਨਹੀਂ ਚੁੱਕੇ ਗਏ ਜਿਸ ਦਾ ਖਾਮਿਆਜ਼ਾ ਹੁਣ ਇਟਲੀ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਦੇਸ਼ ਤੋਂ ਵਾਇਰਸ ਦੀ ਸ਼ੁਰੂਆਤ ਹੋਈ ਉਸ ਦੇਸ਼ ਚੀਨ ਨੇ 23 ਜਨਵਰੀ ਨੂੰ ਹੁਬੇਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ। ਉਸ ਸਮੇਂ ਤਕ ਹੁਬੇਈ ‘ਚ ਲਗਪਗ 500 ਮਾਮਲੇ ਸੀ। ਵੁਹਾਨ, ਹੁਬੇਈ ਦੀ ਰਾਜਧਾਨੀ ਹੈ। ਸਿਰਫ ਇਟਲੀ ਹੀ ਨਹੀਂ ਬਲਕਿ ਕਈ ਯੂਰਪੀਅਨ ਦੇਸ਼ਾਂ ਨੇ ਕੋਰੋਨਾ ਵਧਣ ਦੇ ਬਾਵਜੂਦ ਅੰਤਰਰਾਸ਼ਟਰੀ ਉਡਾਣਾਂ ਜਾਰੀ ਰੱਖੀਆਂ। ਜਿਸ ਦੇਸ਼ ਨੇ ਸਮੇਂ ‘ਤੇ ਕੋਰੋਨਾ ਖਿਲਾਫ ਐਕਸ਼ਨ ਨਹੀਂ ਲਿਆ ਅੱਜ ਉਸ ਦੇਸ਼ ‘ਚ ਕੋਰੋਨਾ ਨਾਲ ਵੱਡੀ ਸੰਖਿਆ ‘ਚ ਮੌਤਾਂ ਹੋ ਰਹੀਆਂ ਹਨ।

ਅਫਰੀਕਾ, ਅਮਰੀਕਾ, ਏਸ਼ੀਆ, ਯੂਰਪ, ਓਸ਼ੇਨੀਆ ‘ਚ ਦੇ ਕਈ ਦੇਸ਼ਾਂ ‘ਚ ਸਭ ਤੋਂ ਪਹਿਲੇ ਕੇਸਾਂ ਦੇ ਮਰੀਜ਼ ਇਟਲੀ ਤੋਂ ਯਾਤਰਾ ਕਰਕੇ ਆਏ ਸਨ ਤੇ ਕੋਰੋਨਾ ਪਾਜੀਟਿਵ ਸਨ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਇਟਲੀ ਜੇਕਰ ਸਮੇ ਰਹਿੰਦੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪ੍ਰਬੰਧ ਲਗਾਉਂਦਾ ਤਾਂ ਅੱਜ ਦੁਨੀਆਂ ਦੇ ਹਲਾਤ ਕੁਝ ਹੋਰ ਵੀ ਹੋ ਸਕਦੇ ਸਨ। ਦੱਸ ਦਈਏ ਕਿ ਅਮਰੀਕਾ ਵੱਲੋਂ ਵੀ ਪਹਿਲਾਂ ਲਾਕ ਡਾਊਨ ਨਹੀਂ ਕੀਤਾ ਗਿਆ, ਪਰ ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਤਾਂ ਉਥੇ ਵੀ 6 ਮਹੀਨਿਆਂ ਦਾ ਲਾਕ ਡਾਊਨ ਕਰ ਦਿੱਤਾ ਗਿਆ ਹੈ।

Related posts

ਨੇਪਾਲ : ਸੰਸਦ ਭੰਗ ਕਰਨ ਸਬੰਧੀ ਰਾਸ਼ਟਰਪਤੀ ਖ਼ਿਲਾਫ਼ ਸੁਪਰੀਮ ਕੋਰਟ ਨੇ ਸ਼ੁਰੂ ਕੀਤੀ ਸੁਣਵਾਈ

On Punjab

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅਸਤੀਫੇ ਤੋਂ ਬਾਅਦ ਸਿਆਸਤ ਗਰਮਾਈ, ਜਾਣੋ ਰੇਸ ‘ਚ ਕੌਣ-ਕੌਣ ਅੱਗੇ

On Punjab

ਅਮਰੀਕਾ ਦੀ ਨਕਲੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਗ੍ਰਿਫਤਾਰ

On Punjab