PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਕੀਲ ਪ੍ਰਦੀਪ ਵਿਰਕ ਵੱਲੋਂ ਵੱਡਾ ਦਾਅਵਾ, ‘328 ਨਹੀਂ 800 ਤੋਂ ਵੱਧ ਸਰੂਪ ਲਾਪਤਾ’

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਨਾਲ ਸੰਬੰਧਿਤ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਦੌਰਾਨ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦਰਮਿਆਨ ਸ਼ਿਕਾਇਤਕਰਤਾ ਬਲਦੇਵ ਸਿੰਘ ਵਡਾਲਾ ਦੇ ਵਕੀਲ ਪ੍ਰਦੀਪ ਵਿਰਕ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਗਾਇਬ ਸਰੂਪਾਂ ਦੀ ਗਿਣਤੀ 328 ਨਹੀਂ, ਸਗੋਂ 800 ਤੋਂ ਵੀ ਵੱਧ ਹੋ ਸਕਦੀ ਹੈ।ਜਾਣਕਾਰੀ ਮੁਤਾਬਕ ਹੈ ਕਿ ਸਰਕਾਰ ਵੱਲੋਂ ਹਾਈਕੋਰਟ ਵਿੱਚ ਦਿੱਤੀ ਗਈ ਸਟੇਟਸ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 12 ਲੱਖ 67 ਹਜ਼ਾਰ 478 ਪੰਨੇ ਪ੍ਰਿੰਟਿੰਗ ਲਈ ਦਿੱਤੇ ਗਏ ਸਨ।

ਵਕੀਲ ਦਾ ਦਾਅਵਾ ਹੈ ਕਿ ਇਹ ਪੰਨੇ ਬਿਨਾਂ ਕਿਸੇ ਲਿਖਤੀ ਮਨਜ਼ੂਰੀ ਦੇ ਪ੍ਰਿੰਟਿੰਗ ਲਈ ਭੇਜੇ ਗਏ ਸਨ, ਜੋ ਕਿ ਗੰਭੀਰ ਗੜਬੜ ਵੱਲ ਇਸ਼ਾਰਾ ਕਰਦਾ ਹੈ। ਸਟੇਟਸ ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਇਨ੍ਹਾਂ ਵੱਡੀ ਗਿਣਤੀ ਵਿੱਚ ਦਿੱਤੇ ਗਏ ਪੰਨਿਆਂ ਬਾਰੇ ਪ੍ਰਿੰਟਿੰਗ ਵਿਭਾਗ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਸਰਕਾਰੀ ਦਰਜ ਹੈ। ਇਸ ਖੁਲਾਸੇ ਤੋਂ ਬਾਅਦ ਪੂਰੇ ਮਾਮਲੇ ‘ਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਜਾਂਚ ਪ੍ਰਕਿਰਿਆ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।  ਹੁਣ ਸਭ ਦੀਆਂ ਨਿਗਾਹਾਂ ਹਾਈਕੋਰਟ ਦੇ ਆਉਣ ਵਾਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਮਾਮਲੇ ਦੀ ਅਗਲੀ ਦਿਸ਼ਾ ਤੈਅ ਹੋਵੇਗੀ।

Related posts

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ ‘ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ

On Punjab

ਬੰਗਲੁਰੂ-ਕਾਮਾਖਿਆ ਐਕਸਪ੍ਰੈੱਸ ਲੀਹੋਂ ਲੱਥੀ; ਿੲੱਕ ਮੌਤ, 3 ਜ਼ਖ਼ਮੀ

On Punjab

ਯਾਤਰੀ ਜਹਾਜ਼ ਹਾਦਸਾ: 72 ਸਵਾਰੀਆਂ ਵਾਲਾ ਜਹਾਜ਼ ਹੋਇਆ ਹਾਦਸਾਗ੍ਰਸਤ, 42 ਦੀ ਮੌਤ

On Punjab