PreetNama
ਫਿਲਮ-ਸੰਸਾਰ/Filmy

ਲੌਕਡਾਊਨ ਵਿਚਕਾਰ ਇਸ ਬਿਮਾਰੀ ਦਾ ਸ਼ਿਕਾਰ ਹੋਈ ਨੋਰਾ ਫਤੇਹੀ,ਵੀਡਿੳ ਸ਼ੇਅਰ ਕੀਤਾ ਖ਼ੁਲਾਸਾ

ਦੱਸ ਦੱਈਏ ਕਿ ਕੈਪਸ਼ਨ ‘ਚ ਨੋਰਾ ਨੇ ਲਿਖਿਆ, “ਜਦ ਵੀ ਮੈਂ ਸੋਣ ਦੀ ਕੋਸ਼ਿਸ਼ ਕਰਦੀ ਹਾਂ, ਨਿੰਮੋਨੀਆ ਮੈਨੂੰ ਸੋਣ ਨਹੀਂ ਦਿੰਦਾ, ਕੀ ਹੋਰ ਕਿਸੇ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ? ਮੈਨੂੰ ਟਿਕਟੌਕ ‘ਤੇ ਫੌਲੋ ਕਰੋ।”ਮੋਰਕਕੋ-ਕਨਾਡਾਈ ਡਾਂਸਰ-ਅਦਾਕਾਰਾ ਨੋਰਾ ਫਤੇਹੀ ਦੇ ਸਭ ਤੋਂ ਲੋਕ ਪ੍ਰਸਿੱਧ ਆਨ-ਸਕਰੀਨ ਡਾਂਸ ‘ਚ ‘ਮਨੋਹਾਰੀ (ਬਾਬੂਬਲੀ : ਦਿ ਬਿਗਨਿੰਗ), ਦਿਲਬਰ (ਸਤਿਆਮੇਵ ਜੈਅਤੇ), ਓ ਸਾਕੀ (ਬਟਲਾ ਹਾਊਸ) ਅਤੇ ਇਕ ਤੋਂ ਜ਼ਿੰਦਗਾਨੀ (ਮਰਜਾਵਾਂ) ਸ਼ਾਮਲ ਹੈ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਨੇ ਸਟਰੀਟ ਡਾਂਸਰ 3ਡੀ ‘ਚ ‘ਗਰਮੀ’ ਗਾਣੇ ‘ਤੇ ਡਾਂਸ ਕੀਤਾ ਸੀ। ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੇ ਡਾਂਸ ਦੇ ਦਮ ‘ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।

ਇਸ ਦੇ ਚੱਲਦਿਆਂ ਨੋਰਾ ਫਤੇਹੀ ਦੇ ਡਾਸਿੰਗ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ।ਹਾਲ ਹੀ ‘ਚ ਨੋਰਾ ਫਤੇਹੀ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਨੋਰਾ ਫਤੇਹੀ ਨੂੰ ਦੇਖ ਕੇ ਤੁਹਾਡੇ ਸਾਹ ਰੁੱਕ ਜਾਣਗੇ। ਦਰਅਸਲ ‘ਚ ਨੋਰਾ ਨੇ ਓ ਸਾਕੀ-ਸਾਕੀ ਗੀਤ ‘ਚ ਡਾਂਸ ਕੀਤਾ ਹੈ। ਇਸ ਡਾਂਸ ਦੇ ਕਈ ਸਟੈਪ ਕਾਫੀ ਖਤਰਨਾਕ ਹਨ। ਇਸ ਲਈ ਨੋਰਾ ਨੇ ਬਹੁਤ ਮਿਹਨਤ ਕੀਤੀ ਸੀ।ਇਸ ਦਾ ਵੀਡੀਓ ਨੋਰਾ ਨੇ ਆਪਣੇ ਇੰਸਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਹੁਣ ਇੰਸਟਾਗ੍ਰਾਮ ‘ਤੇ ਇਸ ਵੀਡੀਓ ‘ਚ ਨੋਰਾ ਫਤੇਹੀ ਦੇ ਸਟੰਟ ਦੇਖ ਕੇ ਲੋਕ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ।ਇਸ ਦੌਰਾਨ ਨੋਰਾ ਨੇ ਅੱਗ ਨਾਲ ਖੇਡਣ ਵਾਲਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਇਹ ਵੀਡੀਓ ਓ ਸਾਕੀ-ਸਾਕੀ ਗੀਤ।

Related posts

ਯੁਵਰਾਜ ਹੰਸ ਦੇ ਘਰ ਜਲਦ ਆਉਣ ਵਾਲੀਆਂ ਨੇ ਖੁਸ਼ੀਆਂ, ਪਤਨੀ ਨੇ ਸ਼ੇਅਰ ਕੀਤੀ ਤਸਵੀਰ

On Punjab

ਨਵੇਂ ਅੰਦਾਜ਼ ‘ਚ ਹੋਵੇਗਾ ਕਪਿਲ ਸ਼ਰਮਾ ਕਾਮੇਡੀ ਸ਼ੋਅ ਦਾ ਐਪੀਸੋਡ, ਦੇਖੋ ਕੀ ਹੋਵੇਗਾ ਖ਼ਾਸ

On Punjab

Sidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ

On Punjab