PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲਾਲੜੂ: ਸ਼ੈੱਡ ਡਿੱਗਣ ਕਾਰਨ ਮਾਲਕ ਸਮੇਤ ਚਾਰ ਮੱਝਾਂ ਦੀ ਮੌਤ

ਚੰਡੀਗੜ੍ਹ- ਇੱਥੋਂ ਦੇ ਪਿੰਡ ਬਟੌਲੀ ’ਚ ਭਾਰੀ ਮੀਂਹ ਕਾਰਨ ਪਸ਼ੂਆਂ ਦਾ ਸ਼ੈੱਡ ਡਿੱਗ ਗਿਆ ਹੈ। ਜਿਸ ਦੇ ਚੱਲਦਿਆਂ ਬਜ਼ੁਰਗ ਮਾਲਕ ਅਤੇ 4 ਮੱਝਾਂ ਦੀ ਮੌਤ ਹੋ ਗਈ ਅਤੇ ਹੋਰ ਪਸ਼ੂ ਜ਼ਖਮੀ ਹੋ ਗਏ। ਘਟਨਾ ਉਪਰੰਤ ਮਲਬਾ ਹਟਾ ਕੇ ਜਸਵੀਰ ਸਿੰਘ (62) ਨੂੰ ਬਾਹਰ ਕੱਢਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਡਾਇਰੀ ਦਾ ਕੰਮ ਕਰਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ।

ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇ ਜਸਵੀਰ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਸੀ ਕਿ ਅਚਾਨਕ ਸ਼ੈੱਡ ਡਿੱਗ ਗਿਆ ਅਤੇ ਉਹ ਪਸ਼ੂਆਂ ਸਮੇਤ ਮਲਬੇ ਹੇਠਾਂ ਦਬ ਗਿਆ। ਇਸ ਘਟਨਾ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਪ੍ਰਗਟ ਕੀਤਾ ਤੇ ਮੁਆਵਜ਼ਾ ਸਮੇਤ ਹਰਸੰਭਵ ਮੱਦਦ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਲਾਲੜੂ ਸਰਕਲ ਵਿੱਚ ਮੀਂਹ ਕਾਰਨ ਇਕ ਹਫ਼ਤੇ ’ਚ ਦੂਜੀ ਮੌਤ ਹੋਈ ਹੈ।

Related posts

ਰੂਸ ਤੇ ਚੀਨ ਨੇ ਅਮਰੀਕਾ ਦੇ ਲੋਕਤੰਤਰ ਸੰਮੇਲਨ ਦਾ ਵਿਚਾਰ ਕੀਤਾ ਖ਼ਾਰਜ, ਤਾਇਵਾਨ ਨੂੰ ਸੱਦਾ ਦਿੱਤੇ ਜਾਣ ’ਤੇ ਵੀ ਚੀਨ ਨੇ ਪ੍ਰਗਟਾਇਆ ਇਤਰਾਜ਼

On Punjab

ਰੋਮ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ, ਸੁਰੱਖਿਆ ਵਿਭਾਗ ਨੇ 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਬਚਾਈ ਜਾਨ

On Punjab

ਟਵਿਟਰ ਸੁਰੱਖਿਆ ‘ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ

On Punjab