63.72 F
New York, US
May 16, 2024
PreetNama
ਖਾਸ-ਖਬਰਾਂ/Important News

ਲਾਕਡਾਊਨ ਪਾਬੰਦੀਆਂ ‘ਚ ਢਿੱਲ ਦੇਣ ਦੇ ਕੇਰਲ ਦੇ ਫੈਸਲੇ ‘ਤੇ ਕੇਂਦਰ ਨੇ ਜਤਾਈ ਨਾਰਾਜ਼ਗੀ, ਕਿਹਾ…

Home Ministry objects Kerala: ਨਵੀਂ ਦਿੱਲੀ: ਕੇਰਲ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਤੋਂ ਹੱਟ ਕੇ ਲਾਕਡਾਊਨ ਦੌਰਾਨ ਆਪਣੇ ਰਾਜ ਵਿੱਚ ਕੁਝ ਜ਼ਿਆਦਾ ਛੂਟ ਦਿੱਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ । ਦਰਅਸਲ, ਕੇਰਲ ਦੇ ਸ਼ਹਿਰਾਂ ਵਿੱਚ ਰੈਸਟੋਰੈਂਟ ਖੋਲਣ, ਬੱਸ ਯਾਤਰਾ ਦੀ ਮਨਜ਼ੂਰੀ ਦੇਣ ਅਤੇ ਨਿਗਮ ਦੇ ਇਲਾਕਿਆਂ ਮਾਈਕਰੋ ,ਲਘੂ ਅਤੇ ਮੱਧਮ ਉਦਯੋਗਾਂ ਨੂੰ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ । ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਨਾਰਾਜ਼ਗੀ ਜਤਾਉਂਦੇ ਕਿਹਾ ਕਿ ਇਹ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕਰਨ ਦੇ ਬਰਾਬਰ ਹੈ । ਗ੍ਰਹਿ ਮੰਤਰਾਲੇ ਨੇ ਕੇਰਲ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਰਾਜ ਸਰਕਾਰ ਨੇ 17 ਅਪ੍ਰੈਲ ਨੂੰ ਬੰਦ ਸੰਬੰਧੀ ਉਪਾਵਾਂ ਲਈ ਸੋਧ ਕੀਤੇ ਗਏ ਨਿਰਦੇਸ਼ਾਂ ਨੂੰ ਪ੍ਰਸਾਰਿਤ ਕੀਤਾ, ਜਿਸ ਵਿੱਚ ਉਨ੍ਹਾਂ ਗਤੀਵਿਧੀਆਂ ਦੀ ਮਨਜ਼ੂਰੀ ਦਿੱਤੀ ਗਈ, ਜੋ ਕੇਂਦਰ ਵਲੋਂ 15 ਅਪ੍ਰੈਲ ਨੂੰ ਜਾਰੀ ਸੰਗਠਿਤ ਸੋਧ ਕੀਤੇ ਗਏ ਨਿਰਦੇਸ਼ਾਂ ਦੇ ਅਧੀਨ ਪਾਬੰਦੀਸ਼ੁਦਾ ਹਨ ।

ਦੱਸ ਦੇਈਏ ਕਿ ਕੇਰਲ ਸਰਕਾਰ ਵੱਲੋਂ ਜਿਨ੍ਹਾਂ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨਾਂ ਵਿੱਚ ਸਥਾਨਕ ਵਰਕਸ਼ਾਪ, ਨਾਈ ਦੀਆਂ ਦੁਕਾਨਾਂ, ਰੈਸਟੋਰੈਂਟ, ਪੁਸਤਕ ਭੰਡਾਰ, ਨਗਰ ਬਾਡੀ ਦੇ ਅਧੀਨ ਆਉਣ ਵਾਲੇ ਐੱਮ.ਐੱਸ. ਐੱਮ.ਈ., ਸ਼ਹਿਰਾਂ ਅਤੇ ਕਸਬਿਆਂ ਚ ਥੋੜੀ ਦੂਰੀ ਦੀ ਬੱਸ ਯਾਤਰਾ, ਚਾਰ ਪਹੀਆ ਵਾਹਨ ਦੀ ਪਿਛਲੀ ਸੀਟ ਤੇ 2 ਯਾਤਰੀਆਂ ਅਤੇ ਸਕੂਟਰ ਤੇ ਪਿਛਲੀ ਸੀਟ ਤੇ ਬੈਠ ਕੇ ਯਾਤਰਾ ਕਰਨਾ ਸ਼ਾਮਿਲ ਹੈ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਰਲ ਸਰਕਾਰ ਨੇ 20 ਅਪ੍ਰੈਲ ਤੋਂ ਯਾਨੀ ਕਿ ਲਾਕਡਾਊਨ ਦੇ ਦੂਜੇ ਪੜਾਅ ਵਿੱਚ ਨਾਈ ਦੀ ਦੁਕਾਨ, ਰੈਸਟੋਰੈਂਟ, ਕਿਤਾਬਾਂ ਦੀਆਂ ਦੁਕਾਨਾਂ, ਸਥਾਨਕ ਵਰਕਸ਼ਾਪ, ਚਾਰ ਪਹੀਆ ਵਾਹਨਾਂ ਵਿੱਚ ਦੋ ਤੋਂ ਵੱਧ ਲੋਕ, ਦੋ ਪਹੀਆ ਵਾਹਨਾਂ ‘ਤੇ ਦੋ ਲੋਕ ਅਤੇ ਕੁਝ ਦੂਰੀ ਵਾਲੀਆਂ ਬੱਸਾਂ ਵੀ ਚਲਾਉਣ ਲਈ ਕਿਹਾ ਸੀ । ਜਦੋਂ ਕੇਂਦਰ ਸਰਕਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਕੇਂਦਰੀ ਗ੍ਰਹਿ ਸਕੱਤਰ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਲਾਕਡਾਊਨ ਦੌਰਾਨ ਨਾਈ ਦੀ ਦੁਕਾਨ, ਰੈਸਟੋਰੈਂਟ, ਕਿਤਾਬਾਂ ਦੀ ਦੁਕਾਨ, ਸਥਾਨਕ ਵਰਕਸ਼ਾਪ (ਗੈਰੇਜ) ਦੇ ਉਦਘਾਟਨ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਆਉਣ ਵਾਲੇ ਛੋਟੇ-ਛੋਟੇ ਕੰਮਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।

ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕਰਨਾ ਅਤੇ ਆਫਤ ਪ੍ਰਬੰਧਨ ਕਾਨੂੰਨ ਦੇ ਅਧੀਨ 15 ਅਪ੍ਰੈਲ ਨੂੰ ਜਾਰੀ ਉਸ ਦੇ ਆਦੇਸ਼ ਦੀ ਉਲੰਘਣਾ ਕਰਨਾ ਹੈ । ਕੇਰਲ ਸਰਕਾਰ ਨੇ 2 ਖੇਤਰਾਂ ਵਿੱਚ ਕੋਵਿਡ-19 ਦੇ ਸਬੰਧ ਵਿੱਚ ਲਾਗੂ ਬੰਦ ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਅਧੀਨ ਸੋਮਵਾਰ ਤੋਂ ਓਡ-ਈਵਨ ਦੇ ਆਧਾਰ ‘ਤੇ ਨਿੱਜੀ ਵਾਹਨਾਂ ਸਮੇਤ ਹੋਰ ਨੂੰ ਹੋਟਲਾਂ ਵਿੱਚ ਬੈਠ ਕੇ ਖਾਣੇ ਦੀ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ।

Related posts

Imran Khan: ਤੋਸ਼ਾਖਾਨਾ ਅਤੇ ਸਿਫ਼ਰ ਤੋਂ ਬਾਅਦ ਹੁਣ ਇਮਰਾਨ ਖ਼ਾਨ ਨੂੰ ਇਸ ਮਾਮਲੇ ‘ਚ ਵੱਡਾ ਝਟਕਾ, ਪਤਨੀ ਸਮੇਤ 7 ਸਾਲ ਦੀ ਸਜ਼ਾ

On Punjab

Wildfire in California: ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ 10,000 ਤੋਂ ਜ਼ਿਆਦਾ ਘਰਾਂ ਨੂੰ ਖਤਰਾ

On Punjab

ਅੰਮ੍ਰਿਤਸਰ ‘ਚ ਜੀ20 ਸੰਮੇਲਨ ਸ਼ੁਰੂ, 28 ਮੁਲਕਾਂ ਦੇ 55 ਡੈਲੀਗੇਟ ਲੈ ਰਹੇ ਹਿੱਸਾ

On Punjab